Sports news ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ’ਚ ਜਗ੍ਹਾ ਬਣਾਉਣਾ ਕਿਸੇ ਵੀ ਖਿਡਾਰੀ ਲਈ ਆਸਾਨ ਨਹੀਂ ਹੈ। ਹੁਣ ਟੀਮ ਇੰਡੀਆ ’ਚ ਜਗ੍ਹਾ ਬਣਾਉਣ ਲਈ ਵਧੀਆ ਪ੍ਰਦਰਸ਼ਨ ਦੇ ਨਾਲ-ਨਾਲ ਫਿਟਨੈੱਸ ਦਾ ਪੱਧਰ ਵੀ ਵਿਸ਼ਵ ਪੱਧਰ ਹੋਣਾ ਚਾਹੀਦਾ ਤੇ ਇਸ ਲਈ ਖਿਡਾਰੀਆਂ ਨੂੰ ਟੈਸਟ ਵੀ ਪਾਸ ਕਰਨਾ ਪਵੇਗਾ। ਭਾਰਤੀ ਖਿਡਾਰੀਆਂ ਦੀ ਫਿਟਨੈੱਸ ਦਾ ਅਸਰ ਹੁਣ ਉਨ੍ਹਾਂ ਦੀ ਖੇਡ ’ਤੇ ਸਾਫ਼ ਤੌਰ ’ਤੇ ਦਿਖਾਈ ਦਿੰਦਾ ਹੈ, ਪਰ ਆਸਟ੍ਰੇਲੀਆ ਦੌਰੇ ’ਤੇ ਟੈਸਟ ਸੀਰੀਜ਼ ਦੌਰਾਨ ਕਈ ਖਿਡਾਰੀਆਂ ਦਾ ਇੰਜਰਡ ਹੋਣਾ ਫਿਟਨੈਸ ’ਤੇ ਕੁਝ ਸਵਾਲ ਖੜ੍ਹੇ ਕਰ ਗਿਆ। ਹੁਣ ਭਾਰਤੀ ਖਿਡਾਰੀਆਂ ਦੇ ਫਿਟਨੈੱਸ ਦਾ ਪੱਧਰ ਹੋਰ ਵਧਾਉਣ ਲਈ ਬੀਸੀਸੀਆਈ ਇਕ ਨਵਾਂ ਟੈਸਟ ਇੰਟਰਡਿਊਸ ਕਰ ਰਿਹਾ। ਇਸ ਦਾ ਨਾਂ ਹੈ ‘ਟਾਈਮ ਟ੍ਰਾਇਲ ਟੈਸਟ’।

ਟਾਈਮ ਟ੍ਰਾਇਲ ਟੈਸਟ ਜ਼ਰੀਏ ਪਤਾ ਕੀਤਾ ਜਾਵੇਗਾ ਕਿ ਖਿਡਾਰੀਆਂ ਦੀ ਸਪੀਡ ਕਿੰਨੀ ਹੈ ਨਾਲ ਹੀ ਨਾਲ ਇਸ ਨਾਲ ਉਨ੍ਹਾਂ ਦੀ ਸਹਿਨਸ਼ੀਲਤਾ ਦਾ ਵੀ ਟੈਸਟ ਹੋਵੇਗਾ। ਇਸ ਟੈਸਟ ਦੇ ਤਹਿਤ ਖਿਡਾਰੀਆਂ ਨੂੰ 2 ਕਿਲੋਮੀਟਰ ਦੀ ਦੋੜ ਲਗਾਉਣੀ ਪਵੇਗੀ। ਦ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਅਨੁਸਾਰ ਬੱਲੇਬਾਜ਼, ਵਿਕਟਕੀਪਰ ਤੇ ਸਪਿਨ ਗੇਂਦਬਾਜ਼ਾਂ ਨੂੰ ਇਹ ਦੂਰੀ 8 ਮਿੰਟ 30 ਸੈਕੰਟ ’ਚ ਪੂਰੀ ਕਰਨੀ ਚਾਹੀਦੀ ਜਦਕਿ ਤੇਜ਼ ਗੇਂਦਬਾਜ਼ਾਂ ਨੂੰ ਇਹ ਦੂਰੀ 8 ਮਿੰਟ 15 ਸੈਕੰਡ ’ਚ ਪੂਰੀ ਕਰਨੀ ਚਾਹੀਦੀ ਹੈ।

Posted By: Sarabjeet Kaur