ਜੇਐੱਨਐੱਨ, ਨਵੀਂ ਦਿੱਲੀ : ਇੰਟਰਨੈਸ਼ਨਲ ਕ੍ਰਿਕਟ ਕੌਂਸਲ (International Cricket Team) ਨੇ ਸਾਲ 2022 'ਚ ਖੇਡੇ ਜਾਣ ਵਾਲੇ ਮਹਿਲਾ ਵਿਸ਼ਵ ਕੱਪ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਮੰਗਲਵਾਰ ਨੂੰ ਆਈਸੀਸੀ (ICC) ਨੇ ਨਿਊਜ਼ੀਲੈਂਡ 'ਚ ਖੇਜੇ ਜਾਣ ਵਾਲੇ ਵਨਡੇ ਵਿਸ਼ਵ ਕੱਪ ਦਾ ਪੂਰਾ ਪ੍ਰੋਗਰਾਮ ਜਾਰੀ ਕੀਤਾ। ਭਾਰਤੀ ਟੀਮ ਨੂੰ ਪਹਿਲਾ ਮੁਕਾਬਲਾ 6 ਮਾਰਚ ਨੂੰ ਕਵਾਲੀਫਾਇਰ ਟੀਮ ਦੇ ਨਾਲ ਖੇਡਣਾ ਹੈ। ਟੂਰਨਾਮੈਂਟ 'ਚ ਟੀਮ ਇੰਡੀਆ ਕੁੱਲ 7 ਲੀਗ ਮੈਚ ਖੇਡੇਗੀ।

ਸਾਲ 2022 'ਚ ਖੇਡੇ ਜਾਣ ਵਾਲੇ ਮਹਿਲਾ ਵਿਸ਼ਵ ਕੱਪ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ 4 ਮਾਰਚ ਤੋਂ ਤਿੰਨ ਅਪ੍ਰੈਲ ਦੇ ਵਿਚਕਾਰ ਨਿਊਜ਼ੀਲੈਂਡ 'ਚ ਖੇਡਿਆ ਜਾਵੇਗਾ। ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਵੈਲਿੰਗਟਨ ਤੇ ਕ੍ਰਾਈਸਟਚਰਚ 'ਚ ਖੇਡੇ ਜਾਣਗੇ। ਇੱਥੇ ਟੂਰਨਾਮੈਂਟ ਦਾ ਮੈਗਾ ਫਾਈਨਲ ਮੁਕਾਬਲਾ ਵੀ ਹੋਣਾ ਹੈ।

ਭਾਰਤੀ ਟੀਮ ਟੂਰਨਾਮੈਂਟ 'ਚ ਗਰੁੱਪ ਸਟੇਜ 'ਚ ਕੁੱਲ ਸੱਤ ਮੁਕਾਬਲੇ ਖੇਡੇਗੀ। ਇਨ੍ਹਾਂ ਵਿਚੋਂ ਚਾਰ ਵੱਡੀਆਂ ਟੀਮਾਂ ਖ਼ਿਲਾਫ਼ ਹੋਣਗੇ। ਇਸ ਵਿਚ ਮੇਜ਼ਬਾਨ ਨਿਊਜ਼ੀਲੈਂਡ, ਆਸਟ੍ਰੇਲੀਆ, ਸਾਊਥ ਅਫਰੀਕਾ ਤੇ ਇੰਗਲੈਂਡ ਦੀਆਂ ਟੀਮਾਂ ਹਨ। ਭਾਰਤ ਦੇ ਬਾਕੀ ਤਿੰਨ ਲੀਗ ਮੁਕਾਬਲੇ ਟੂਰਨਾਮੈਂਟ ਦੇ ਕਵਾਲੀਫਾਇਰ ਖ਼ਿਲਾਫ਼ ਹੋਣਗੇ ਜਿਨ੍ਹਾਂ ਦੇ ਨਾਂ ਦਾ ਫ਼ੈਸਲਾ ਫਿਲਹਾਲ ਨਹੀਂ ਹੋ ਸਕਿਆ ਹੈ।

Posted By: Seema Anand