ਨਵੀਂ ਦਿੱਲੀ: ਇੰਟਰਨੈਸ਼ਨਲ ਕ੍ਰਿਕਟ ਕੌਂਸਲ ਯਾਨੀ ਆਈਸੀਸੀ ਜਲਦ ਹੀ ਪੈਰ ਦੀ ਨੋ ਬਾਲ 'ਤੇ ਟੀਵੀ ਅੰਪਾਇਰ ਨੂੰ ਫ਼ੈਸਲਾ ਲੈਣ ਦਾ ਅਧਿਕਾਰ ਦੇਵੇਗੀ, ਪਰ ਹਾਲੇ ਤਕ ਇਸ ਟ੍ਰਾਇਲ ਦੇ ਤੌਰ 'ਤੇ ਲਾਗੂ ਕੀਤਾ ਜਾਵੇਗਾ। ਆਈਸੀਸੀ ਦੇ ਸੀਨੀਅਰ ਅਧਿਕਾਰੀ ਜਿਓਫ ਅਲਾਰਡਿਸ ਨੇ ਇਹ ਜਾਣਕਾਰੀ ਦਿੱਤੀ। ਆਈਸੀਸੀ ਅਗਲੇ ਛੇ ਮਹੀਨਿਆਂ 'ਚ ਸੀਮਤ ਓਵਰਾਂ ਦੀ ਕੁਝ ਸੀਰੀਜ਼ 'ਚ ਇਸ ਨਵੀਂ ਵਿਵਸਥਾ ਦਾ ਪ੍ਰੀਖਣ ਕਰੇਗਾ ਤੇ ਜੇਕਰ ਇਹ ਸਫ਼ਲ ਰਹਿੰਦਾ ਹੈ ਤਾਂ ਫਿਰ ਮੈਦਾਨੀ ਅੰਪਾਇਰ ਤੋਂ ਪੈਰ ਦੀ ਨੇ ਬਾਲ ਦੇਣ ਦਾ ਅਧਿਕਾਰ ਖੁਸ ਜਾਵੇਗਾ।

ਆਸਾਰਡਿਸ ਨੇ ਕਿਹਾ, 'ਹਾਂ, ਅਜਿਹਾ ਹੈ। ਤੀਸਰੇ ਅੰਪਾਇਰ ਨੂੰ ਅੱਗੇ ਦਾ ਪੈਰ ਫੜਨ ਦੇ ਕੁਝ ਸੈਕੰਡ ਬਾਅਦ ਅਕਸ ਮੁਹੱਇਆ ਕਰਵਾਇਆ ਜਾਵੇਗਾ। ਉਹ ਮੈਦਾਨੀ ਅੰਪਾਇਰ ਨੂੰ ਦੱਸੇਗਾ ਕਿ ਨੋ ਬਾਲ ਕੀਤੀ ਗਈ ਹੈ।' ਇਸ ਸਿਸਟਮ ਇਸ ਤੋਂ ਪਹਿਲਾਂ 2016 'ਚ ਇੰਗਲੈਂਡ ਤੇ ਪਾਕਿਸਤਾਨ ਦੇ ਵਿਚਾਲੇ ਵਨਡੇਅ ਸੀਰੀਜ਼ 'ਚ ਵੀ ਅਜ਼ਮਾਈ ਗਈ ਸੀ। ਆਈਸੀਸੀ ਨੇ ਫਿਰ ਤੋਂ ਇਸ ਦਾ ਪ੍ਰੀਖਣ ਕਰਨ ਦਾ ਫ਼ੈਸਲਾ ਕੀਤਾ ਹੈ। ਉਸ ਦੀ ਕ੍ਰਿਕਟ ਕਮੇਟੀ ਨੇ ਇਸ ਨੂੰ ਸੀਮਤ ਓਵਰਾਂ ਦੇ ਜ਼ਿਆਦਾ ਤੋਂ ਜ਼ਿਆਦਾ ਮੈਚਾਂ 'ਚ ਇਸਤੇਮਾਲ ਕਰਨ ਦੀ ਸਿਫਾਰਿਸ਼ ਕੀਤੀ ਹੈ।

ਦੱਸ ਦੇਈਏ ਕਿ ਅਕਸਰ ਮੈਦਾਨੀ ਅੰਪਾਇਰ ਨੋ ਬਾਲ ਨਹੀਂ ਦੇਖ ਪਾਉਂਦੇ ਤੇ ਖਿਡਾਰੀਆਂ ਨੂੰ ਆਊਟ ਦੇ ਦਿੱਤਾ ਜਾਂਦਾ ਹੈ। ਕਈ ਵਾਰ ਇਸ ਦਾ ਅਸਰ ਮੈਚ ਦੀ ਆਖ਼ਰੀ ਗੇਂਦ 'ਤੇ ਵੀ ਪੈਂਦਾ ਹੈ, ਜਦੋਂ ਗੇਂਦ ਨੋ ਹੋਣੀ ਚਾਹੀਦੀ ਸੀ, ਪਰ ਬੱਲੇਬਾਜ਼ ਨੂੰ ਆਊਟ ਦੇ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੋ ਗੇਂਦ ਫ੍ਰੀ ਹਿੱਟ ਹੋਣੀ ਸੀ, ਉਸ 'ਤੇ ਵਿਕਟ ਮਿਲ ਜਾਂਦਾ ਹੈ।

Posted By: Akash Deep