ਜੇਐੱਨਐੱਨ, ਦੁਬਈ : ਆਈਸੀਸੀ ਦੀ ਤਾਜ਼ਾ ਟੈਸਟ ਰੈਕਿੰਗ ’ਚ ਵਿਰਾਟ ਕੋਹਲੀ ਨੂੰ ਨੁਕਸਾਨ ਹੋਇਆ ਤੇ ਉਹ ਇਕ ਸਥਾਨ ਥੱਲ੍ਹੇ ਆ ਗਏ ਹਨ। ਭਾਰਤ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਆਸਟ੍ਰੇਲੀਆਈ ਬੱਲੇਬਾਜ਼ ਮਾਰਨਸ ਲਾਬੁਸ਼ਾਨੇ ਹੁਣ ਤੀਸਰੇ ਨੰਬਰ ’ਤੇ ਆ ਗਏ ਹਨ, ਜਦੋਂਕਿ ਵਿਰਾਟ ਕੋਹਲੀ ਚੌਥੇ ਸਥਾਨ ’ਤੇ ਖਿਸਕ ਗਏ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਨਸਨ ਪਹਿਲੇ ਸਥਾਨ ’ਤੇ ਹੈ, ਜਦੋਂਕਿ ਸਟੀਵ ਸਮਿਥ ਨੰਬਰ ’ਤੇ ਹੈ। ਟਾਪ-10 ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਵਿਰਾਟ ਤੋਂ ਇਲਾਵਾ ਚੇਤੇਸ਼ਵਰ ਪੁਜਾਰਾ ਛੇਵੇਂ ਸਥਾਨ ’ਤੇ ਹੈ। ਪੁਜਾਰਾ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਤੇ ਉਹ ਸੱਤਵੇਂ ਸਥਾਨ ਤੋਂ 6ਵੇਂ ਸਥਾਨ ’ਤੇ ਹਨ। ਇਸ ਤੋਂ ਇਲਾਵਾ ਅਯਿੰਕਯਾ ਰਹਾਣੇ ਨੂੰ ਵੀ ਇਕ ਸਥਾਨ ਦਾ ਫਾਇਦਾ ਹੋਇਆ ਹੈ ਤੇ ਉਹ ਨੌਵੇਂ ਤੋਂ ਅੱਠਵੇਂ ਨੰਬਰ ’ਤੇ ਆ ਗਏ ਹਨ।


ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖ਼ਿਲਾਫ਼ ਸਿਰਫ ਇਕ ਟੈਸਟ ਖੇਡਿਆ ਸੀ ਤੇ ਉਹ ਤਿੰਨ ਟੈਸਟ ਮੈਚਾਂ ’ਚ ਟੀਮ ਦਾ ਹਿੱਸਾ ਨਹੀਂ ਸੀ, ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਨੁਕਸਾਨ ਹੋਇਆ। ਉਥੇ ਲਾਬੁਸ਼ਾਨੇ ਨੇ ਚਾਰ ਮੈਚਾਂ ’ਚ 53.25 ਦੀ ਔਸਤ ਨਾਲ ਕੁੱਲ 426 ਦੌੜਾਂ ਬਣਾਈਆਂ ਸੀ। ਉਥੇ ਸਟੀਵ ਸਮਿਥ ਨੇ ਚਾਰ ਮੈਚਾਂ ’ਚ 313 ਦੌੜਾਂ ਬਣਾਈਆਂ ਸੀ। ਬੱਲੇਬਾਜ਼ਾਂ ਦੀ ਰੈਂਕਿੰਗ ’ਚ ਪੰਜਵੇਂ ਸਥਾਨ ’ਤੇ ਜੋ ਰੂਟ ਹਨ, ਜਿਨ੍ਹਾਂ ਨੇ ਸ੍ਰੀਲੰਕਾਂ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 2 ਟੈਸਟ ਮੈਚਾਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਸੀ ਤਾਂ ਉਥੇ ਬਾਬਰ ਆਜ਼ਮ ਸੱਤਵੇਂ ਨੰਬਰ ’ਤੇ ਹਨ।

ਟੈਸਟ ’ਚ ਗੇਂਦਬਾਜ਼ੀ ਦੀ ਰੈਕਿੰਗ ਦੀ ਗੱਲ ਕਰੀਏ ਤਾਂ ਟਾਪ-10 ’ਚ ਆਰ ਅਸ਼ਵਿਨ ਅੱਠਵੇਂ ਤਾਂ ਉਥੇ ਜਸਪ੍ਰੀਤ ਬੁਮਰਾਹ 9ਵੇਂ ਸਥਾਨ ’ਤੇ ਹਨ। ਪੈਟ ਕਮਿੰਗ ਪਹਿਲੇ ਨੰਬਰ ’ਤੇ ਹਨ ਤਾਂ ਉਥੇ ਸਟੁਅਰਟ ਬਰਾਡ ਦੂਸਰੇ ਨੰਬਰ ’ਤੇ ਹਨ। ਜੇਮਸ ਐਂਡਰਸਨ ਛੇਵੇਂ ਸਥਾਨ ’ਤੇ ਆ ਗਏ ਹਨ।

Posted By: Sunil Thapa