ਜੇਐੱਨਐੱਨ, ਨਵੀਂ ਦਿੱਲੀ : ਅਗਲੇ ਸਾਲ ਆਸਟ੍ਰੇਲੀਆ 'ਚ ਆਈਸੀਸੀ ਟੀ20 ਵਰਲਡ ਕੱਪ ਹੋਣਾ ਹੈ। ਇਸ ਟੀ20 ਵਿਸ਼ਵ ਕੱਪ 'ਚ 16 ਟੀਮਾਂ ਭਾਗ ਲੈਣ ਵਾਲੀਆਂ ਹਨ। ਕਰੀਬ ਇਕ ਮਹੀਨੇ ਤਕ ਚੱਲਣ ਵਾਲੇ ਆਈਸੀਸੀ ਟੀ20 ਵਰਲਡ ਕੱਪ 2020 'ਚ ਜੋ 16 ਟੀਮਾਂ ਇਕ-ਦੂਸਰੇ ਨਾਲ ਭਿੜਨ ਵਾਲੀਆਂ ਹਨ ਉਨ੍ਹਾਂ ਦੀ ਲਿਸਟ ਫਾਈਨਲ ਹੋ ਗਈ ਹੈ। ਇਸ ਦਾ ਐਲਾਨ ਟੀ20 ਵਰਲਡ ਕੱਪ ਦੇ ਆਫਿਸ਼ੀਅਲ ਟਵਿੱਟਰ ਜ਼ਰੀਏ ਵੀਰਵਾਰ ਨੂੰ ਹੋਇਆ ਹੈ।

ਦੁਬਈ ਦੇ ਵੱਖ-ਵੱਖ ਸਟੇਡੀਅਮਾਂ 'ਚ ਖੇਡੇ ਜਾ ਰਹੇ ਆਈਸੀਸੀ ਟੀ20 ਵਰਲਡ ਕੱਪ 2020 ਦੇ ਕੁਆਲੀਫਾਇਰ ਮੈਚਾਂ 'ਚ 6 ਟੀਮਾਂ ਨੇ ਕੁਆਲੀਫਾਇਰ ਕੀਤਾ ਹੈ। ਇਸ ਤੋਂ ਪਹਿਲਾਂ ਆਈਸੀਸੀ ਟੀ20 ਰੈਂਕਿੰਗ ਵਾਲੀਆਂ ਟਾਪ ਦੀਆਂ 9 ਟੀਮਾਂ ਦੇ ਨਾਲ-ਨਾਲ ਇਕ ਮੇਜ਼ਬਾਨ ਟੀਮ ਨੂੰ ਸਿੱਧੇ ਐਂਟਰੀ ਮਿਲੀ ਸੀ, ਜਦੋਂਕਿ ਬਾਕੀ 6 ਟੀਮਾਂ ਨੂੰ ਕੁਆਲੀਫਾÎਇਰ ਰਾਊਂਡ ਤੋਂ ਗੁਜ਼ਰਨਾ ਪੈਂਦਾ ਹੈ। ਉਥੇ, ਇੰਟਰਨੈਸ਼ਨਲ ਕ੍ਰਿਕਟ ਕੌਂਸਲ ਵੱਲੋਂ ਬੈਨ ਹੋਣ ਵਾਲੀ ਜ਼ਿੰਬਾਬਵੇ ਦੀ ਟੀਮ ਨੂੰ ਇਸ 'ਚ ਐਂਟਰੀ ਨਹੀਂ ਮਿਲੀ ਹੈ।

ਜ਼ਿੰਬਾਬਵੇ ਕ੍ਰਿਕਟ ਬੋਰਡ 'ਚ ਰਾਜਨੀਤਕ ਦਖਲਅੰਦਾਜ਼ੀ ਦੇ ਚਲਦੇ ਆਈਸੀਸੀ ਨੇ ਟੀਮ ਦੀ ਮੈਂਬਰਤਾ ਰੱਦ ਕਰ ਦਿੱਤੀ ਸੀ। ਇਸ ਦੇ ਨਾਲ ਟੀਮ ਨੂੰ ਆਈਸੀਸੀ ਟੀ20 ਵਰਡਲ ਕੱਪ 2020 ਦੇ ਕੁਆਲੀਫਾਇਰ ਮੈਚਾਂ ਤੋਂ ਵੀ ਬਾਹਰ ਕਰ ਦਿੱਤਾ ਸੀ। ਹਾਲਾਂਕਿ ਬਾਅਦ 'ਚ ਬੈਨ ਹਟਾ ਦਿੱਤਾ ਗਿਆ ਪਰ ਟੀਮ ਨੂੰ ਆਸਟ੍ਰੇਲੀਆ 'ਚ ਹੋਣ ਵਾਲੇ ਆਈਸੀਸੀ ਟੀ20 ਵਰਲਡ ਕੱਪ 2020 ਲਈ ਕੁਆਲੀਫਾਇਰ ਕਰਨ ਦਾ ਮੌਕਾ ਨਹੀਂ ਮਿਲਿਆ, ਜੋ ਜ਼ਿੰਬਾਬਵੇ ਕ੍ਰਿਕਟ ਬੋਰਡ ਲਈ ਕਾਫੀ ਦੁੱਖ ਵਾਲੀ ਗੱਲ ਹੈ।ਇਹ ਟੀਮਾਂ ਖੇਡਣਗੀਆਂ ICC T20 World Cup 2020

ਅਗਲੇ ਸਾਲ ਆਸਟ੍ਰੇਲੀਆ 'ਚ 18 ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਆਈਸੀਸੀ ਟੀ20 ਵਰਲਡ ਕੱਪ ਖੇਡਿਆ ਜਾਵੇਗਾ। ਇਸ ਵਰਲਡ ਕੱਪ ਦਾ ਫਾਈਨਲ ਮੁਕਾਬਲਾ 15 ਨੂੰ ਮੈਲਬਰਨ ਕ੍ਰਿਕਟ ਗਰਾਊਂਡ 'ਚ ਹੋਵੇਗਾ, ਜੋ ਇਸ ਤੋਂ ਪਹਿਲਾਂ ਦੋ ਹੋਰ ਇਤਿਹਾਸਕ ਵਰਡਲ ਕੱਪ ਫਾਈਨਲ ਦਾ ਗਵਾਹ ਰਿਹਾ ਹੈ। ਟੀ20 ਵਰਡਲ ਕੱਪ ਦੀ ਮੌਜੂਦਾ ਚੈਂਪੀਅਨ ਟੀਮ ਵੈਸਟਇੰਡੀਜ਼ ਹੈ।

Posted By: Susheel Khanna