ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਆਈਸੀਸੀ ਵੱਲੋਂ ਜਾਰੀ ਤਾਜ਼ਾ ਟੀ-20 ਰੈਂਕਿੰਗ ਵਿੱਚ ਆਪਣਾ ਨੰਬਰ ਇਕ ਸਥਾਨ ਬਰਕਰਾਰ ਰੱਖਿਆ ਹੈ। ਟੀ-20 ਵਿਸ਼ਵ ਕੱਪ 'ਚ ਧਮਾਕੇਦਾਰ ਪ੍ਰਦਰਸ਼ਨ ਤੋਂ ਬਾਅਦ ਵੀ ਸੂਰਿਆਕੁਮਾਰ ਯਾਦਵ ਦੀ ਸ਼ਾਨਦਾਰ ਬੱਲੇਬਾਜ਼ੀ ਨਿਊਜ਼ੀਲੈਂਡ ਖਿਲਾਫ ਜਾਰੀ ਰਹੀ ਅਤੇ ਉਸ ਨੇ 2 ਮੈਚਾਂ 'ਚ ਸੈਂਕੜੇ ਸਮੇਤ 124 ਦੌੜਾਂ ਬਣਾਈਆਂ।

ਇਹੀ ਕਾਰਨ ਹੈ ਕਿ ਉਹ ਤਾਜ਼ਾ ਰੈਂਕਿੰਗ 'ਚ ਆਪਣੇ ਕਰੀਅਰ ਦੇ ਸਰਵੋਤਮ 895 ਅੰਕਾਂ 'ਤੇ ਪਹੁੰਚ ਗਿਆ ਹੈ। ਇਹ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ ਹਾਸਲ ਕੀਤਾ ਦੂਜਾ ਸਰਵੋਤਮ ਅੰਕ ਹੈ। ਸਭ ਤੋਂ ਵੱਧ ਅੰਕ ਲੈਣ ਵਾਲੇ ਬੱਲੇਬਾਜ਼ ਵਿਰਾਟ ਕੋਹਲੀ ਹਨ, ਜਿਨ੍ਹਾਂ ਨੇ 897 ਅੰਕ ਹਾਸਲ ਕੀਤੇ ਅਤੇ ਨੰਬਰ ਇਕ ਬਣ ਗਿਆ। ਮੁਹੰਮਦ ਰਿਜ਼ਵਾਨ 836 ਅੰਕਾਂ ਨਾਲ ਦੂਜੇ ਨੰਬਰ 'ਤੇ ਬਣਿਆ ਹੋਇਆ ਹੈ। ਡੇਵੋਨ ਕੋਨਵੇ 788 ਅੰਕਾਂ ਨਾਲ ਤੀਜੇ ਨੰਬਰ 'ਤੇ ਅਤੇ ਬਾਬਰ ਆਜ਼ਮ 778 ਅੰਕਾਂ ਨਾਲ ਚੌਥੇ ਨੰਬਰ 'ਤੇ ਬਰਕਰਾਰ ਹੈ।

ਨਿਊਜ਼ੀਲੈਂਡ ਦੇ ਬੱਲੇਬਾਜ਼ ਗਲੇਨ ਫਿਲਿਪਸ ਇਕ ਸਥਾਨ ਦੇ ਫਾਇਦੇ ਨਾਲ 7ਵੇਂ ਨੰਬਰ 'ਤੇ ਪਹੁੰਚ ਗਏ ਹਨ, ਜਦਕਿ ਕੇਨ ਵਿਲੀਅਮਸਨ ਪੰਜ ਸਥਾਨ ਦੇ ਫਾਇਦੇ ਨਾਲ 35ਵੇਂ ਨੰਬਰ 'ਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਟਾਪ 10 'ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ।ਲਗਾ ਕੇ ਹੁਣ 33ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਇਸ ਸੀਰੀਜ਼ 'ਚ ਟੀਮ ਦਾ ਹਿੱਸਾ ਨਹੀਂ ਰਹੇ ਵਿਰਾਟ ਕੋਹਲੀ ਨੂੰ ਦੋ ਸਥਾਨਾਂ ਦਾ ਨੁਕਸਾਨ ਹੋਇਆ ਹੈ। ਉਹ ਹੁਣ 13ਵੇਂ ਨੰਬਰ 'ਤੇ ਖਿਸਕ ਗਿਆ ਹੈ।

ਗੇਂਦਬਾਜ਼ੀ ਰੈਂਕਿੰਗ 'ਚ ਸ਼੍ਰੀਲੰਕਾ ਦੇ ਵਨਿੰਦੂ ਹਸਾਰੰਗਾ ਪਹਿਲੇ ਨੰਬਰ 'ਤੇ ਹਨ ਜਦਕਿ ਰਾਸ਼ਿਦ ਖਾਨ ਅਤੇ ਆਦਿਲ ਰਾਸ਼ਿਦ ਕ੍ਰਮਵਾਰ ਦੂਜੇ ਅਤੇ ਤੀਜੇ ਨੰਬਰ 'ਤੇ ਹਨ। ਚੋਟੀ ਦੇ 10 ਗੇਂਦਬਾਜ਼ਾਂ 'ਚ ਇਕ ਵੀ ਭਾਰਤੀ ਗੇਂਦਬਾਜ਼ ਨਹੀਂ ਹੈ। ਆਲਰਾਊਂਡਰਾਂ ਦੀ ਰੈਂਕਿੰਗ 'ਚ ਸ਼ਾਕਿਬ-ਅਲ-ਹਸਨ ਪਹਿਲੇ ਨੰਬਰ 'ਤੇ ਹਨ ਜਦਕਿ ਨਿਊਜ਼ੀਲੈਂਡ ਦੌਰੇ 'ਤੇ ਭਾਰਤ ਦੇ ਕਪਤਾਨ ਹਾਰਦਿਕ ਪਾਂਡਿਆ ਤੀਜੇ ਨੰਬਰ 'ਤੇ ਹਨ। ਮੁਹੰਮਦ ਨਬੀ ਦੂਜੇ ਨੰਬਰ 'ਤੇ ਹਨ।

Posted By: Sarabjeet Kaur