ਜੋਹਾਨਿਸਬਰਗ, ਪੀਟੀਆਈ : ਸਾਊਥ ਅਫਰੀਕਾ ਦੀ ਮਹਿਲਾ ਤੇ ਪੁਰਸ਼ ਟੀਮਾਂ ਦੇ ਕਪਤਾਨਾਂ ਨੇ ਸੀਐਸਏ ’ਚ ਵਰਤਮਾਨ ਸ਼ਾਸਨ ਸੰਕਟ ਕਾਰਨ ਆਈਸੀਸੀ ਦੁਆਰਾ ਦੱਖਣੀ ਅਫਰੀਕਾ ’ਤੇ ਸੰਭਾਵਤ ਪਾਬੰਦੀ ’ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਇਕ ਸਾਂਝੇ ਬਿਆਨ ’ਤੇ ਦਸਤਖ਼ਤ ਕੀਤੇ ਹਨ। ਖਿਡਾਰੀਆਂ ਨੇ ਕਿਹਾ ਹੈ ਕਿ ਜੇ ਮੌਜੂਦਾ ਰੋਕ ਨੂੰ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਦੱਖਣੀ ਅਉਰੀਕਾ ਅਕਤੂਬਰ-ਨਵੰਬਰ ’ਚ ਭਾਰਤ ’ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ’ਚ ਹਿੱਸਾ ਨਹੀਂ ਲੈ ਸਕਦੀ।

ਸਾਊਥ ਅਫਰੀਕਾ ਦੇ ਟੈਸਟ ਕਪਤਾਨ ਡੀਐਨ ਐਲਗਰ, ਸੀਮਤ ਓਵਰਾਂ ਦੇ ਕਪਤਾਨ ਤੇਂਬਾ ਬਾਵੁਮਾ ਤੇ ਮਹਿਲਾ ਟੀਮ ਦੀ ਕਪਤਾਨ ਡੈਨ ਵੈਨ ਨਿਰਕੇਕ ਨੂੰ ਸਾਊਥ ਅਫਰੀਕਾ ’ਚ ਪ੍ਰਸ਼ਾਸਨਕ ਸੰਕਟ ਦੇ ਕਾਰਨ ਪਾਬੰਦੀ ਦਾ ਡਰ ਸਤਾ ਰਿਹਾ ਹੈ। ਦੱਖਣੀ ਅਉਰੀਕਾ ਟੀਮ ਦੇ ਕਪਤਾਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਖੇਡ ਪ੍ਰਸ਼ਾਸਨ ’ਚ ਸਰਕਾਰ ਦੇ ਦਖ਼ਲ ਕਾਰਨ ਅੰਤਰ-ਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ ਇਸ ਸਾਲ ਹੋਣ ਵਾਲੇ ਪੁਰਸ਼ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ’ਤੇ ਰੋਕ ਨਾ ਲਗਾਈ ਜਾਵੇ।

ਮਹਿਲਾ ਕ੍ਰਿਕਟ ਦੇ ਵਿਕਾਸ ਨੂੰ ਲੈ ਕੇ ਵੀ ਇਸ ਸੰਯੁਕਤ ਬਿਆਨ ’ਚ ਚਿੰਤਾ ਜ਼ਾਹਰ ਕੀਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਮਹਿਲਾ ਟੀਮ ਨੇ ਪਿਛਲੇ 14 ਮਹੀਨਿਆਂ ’ਚ ਕਾਫੀ ਸਫ਼ਲਤਾ ਹਾਸਲ ਕੀਤੀ ਹੈ ਤੇ ਹੁਣ ਇਸਨੂੰ ਅੱਗੇ ਲੈ ਕੇ ਜਾਣ ਦੀ ਜ਼ਰੂਰਤ ਹੈ। ਪੁਰਸ਼ ਟੀਮ ਨੂੰ ਨਵੰਬਰ ਵਿਚ ਟੀ-20 ਵਿਸ਼ਵ ਕੱਪ ਵਿਚ ਭਾਗ ਲੈਣਾ ਹੈ ਜਿਸਦੀਆਂ ਤਿਆਰੀਆਂ ਸ਼ੁਰੂ ਹੋੇ ਚੁੱਕੀਆਂ ਹਨ, ਪਰ ਮੌਜੂਦਾ ਕਿ੍ਕੇਟ ਪ੍ਸ਼ਾਸਨ ਦੀ ਸਥਿਤੀ ਇਸ ਸਬੰਧ ਵਿਚ ਸਾਡੇ ਕੰਮ ਨੂੰ ਕਮਜ਼ੋਰ ਕਰਦੀ ਹੈ।

Posted By: Sunil Thapa