ਜੇਐੱਨਐੱਨ, ਨਵੀਂ ਦਿੱਲੀ : ਸ਼੍ਰੀਲੰਕਾ ਦੀ ਟੀਮ ਨੂੰ ਭਾਰਤ ਖਿਲਾਫ਼ ਦੂਜੇ ਵਨਡੇ ਮੈਚ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਸ਼੍ਰੀਲੰਕਾ ਦੀ ਟੀਮ ਨੂੰ ਸੀਰੀਜ਼ ਵੀ ਗੁਆਣੀ ਪਈ, ਪਰ ਹੁਣ ਤੀਜੀ ਮਾਰ ਸ਼੍ਰੀਲੰਕਾਈ ਟੀਮ ’ਤੇ ਪਈ ਹੈ, ਕਿਉਂਕਿ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਯਾਨੀ) ਆਈਸੀਸੀ ਨੇ ਮੇਜ਼ਬਬਾਨ ਸ਼੍ਰੀਲੰਕਾਈ ਟੀਮ ’ਤੇ ਜੁਰਮਾਨਾ ਲਗਾਇਆ ਹੈ। ਆਈਸੀਸੀ ਨੇ ਭਾਰਤ ਖ਼ਿਲਾਫ਼ ਦੂਜੇ ਵਨਡੇ ਮੈਚ ’ਚ ਸਲੋਅ ਓਵਰ ਰੇਟ ਦੇ ਚਲਦੇ ਸ਼੍ਰੀਲੰਕਾਈ ਟੀਮ ’ਤੇ ਜੁਰਮਾਨਾ ਲਗਾਇਆ ਹੈ।

ਕੋਲੰਬੋ ਦੇ ਆਰ ਪ੍ਰੇਮਦਾਸਾ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਖੇਡੇ ਗਏ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਮੁਕਾਬਲੇ ’ਚ ਭਾਰਤ ਖਿਲਾਫ਼ ਹੌਲੀ ਓਵਰ ਗਤੀ ਦੇ ਕਾਰਨ ਸ਼੍ਰੀਲੰਕਾ ਦੀ ਟੀਮ ’ਤੇ 20 ਫੀਸਦੀ ਮੈਚ ਫੀਸ ਦਾ ਜੁਰਮਾਨਾ ਲਗਾਇਾ ਹੈ। ਆਈਸੀਸੀ ਐਲੀਟ ਓਵਰ ਪੈਨਲ ਦੇ ਮੈਚ ਰੈਫਰੀ ਰੰਜਨ ਮਦੁਗਲੇ ਨੇ ਦਾਸੂਨ ਸ਼ਨਾਕਾ ਦੀ ਕਪਤਾਨੀ ਵਾਲੀ ਟੀਮ ’ਤੇ ਸਮੇਂ ਦੇ ਅੰਦਰ ਓਵਰ ਨਹੀਂ ਦੇਣ ’ਤੇ ਦੋਸ਼ੀ ਪਾਇਆ ਤੇ ਕਪਤਾਨ ਸਣੇ ਟੀਮ ਦੇ ਬਾਕੀ ਖਿਡਾਰੀਆਂ ’ਤੇ ਜੁਰਮਾਨਾ ਲਗਾਇਆ ਹੈ।

Posted By: Sarabjeet Kaur