ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਧਮਾਕੇਦਾਰ ਓਪਨਰ ਰੋਹਿਤ ਸ਼ਰਮਾ ਨੂੰ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਸਾਲ ਦਾ ਸਰਬੋਤਮ ਵਨਡੇਅ ਖਿਡਾਰੀ ਚੁਣਿਆ ਹੈ। ਰੋਹਿਤ ਨੂੰ ਆਈਸੀਸੀ ਨੇ ਸਾਲ 2019 ਦਾ ਸਭ ਤੋਂ ਬਿਹਤਰੀਨ ਵਨਡੇ ਖਿਡਾਰੀ ਚੁਣਿਆ ਹੈ। ਇਸ ਦੌੜ 'ਚ ਉਨ੍ਹਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡਿਆ। ਰੋਹਿਤ ਨੇ ਇਸ ਵਿਸ਼ਵ ਕੱਪ 'ਚ 5 ਸੈਂਕੜੇ ਜੜੇ ਸਨ ਜਿਸ ਕਾਰਨ ਉਨ੍ਹਾਂ ਤਮਾਮ ਦਿੱਗਜਾਂ ਨੂੰ ਪਿੱਛੇ ਛੱਡ ਕੇ ਐਵਾਰਡ 'ਤੇ ਕਬਜ਼ਾ ਜਮਾਇਆ।

ਸਾਲ 2019 ਰੋਹਿਤ ਸ਼ਰਮਾ ਲਈ ਬਹੁਤ ਹੀ ਯਾਦਗਾਰ ਰਿਹਾ ਤੇ ਉਨ੍ਹਾਂ ਕ੍ਰਿਕਟ ਦੇ ਤਿੰਨਾਂ ਫਾਰਮੈੱਟ 'ਚ ਜ਼ਬਰਦਸਤ ਦੌੜਾਂ ਬਣਾਈਆਂ। ਰੋਹਿਤ ਨੂੰ ਆਈਸੀਸੀ ਨੇ ਸਾਲ 2019 ਲਈ ਵਨਡੇਅ ਕ੍ਰਿਕਟ ਦਾ ਸਭ ਤੋਂ ਬਿਹਤਰੀਨ ਖਿਡਾਰੀ ਚੁਣਿਆ ਹੈ। ਰੋਹਿਤ ਸ਼ਰਮਾ ਵਨਡੇ 'ਚ ਇਸ ਸਾਲ ਦੁਨੀਆ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ।

ਵਨਡੇ 'ਚ ਸਭ ਤੋਂ ਜ਼ਿਆਦਾ ਦੌੜਾਂ

ਰੋਹਿਤ ਨੇ 2019 'ਚ 28 ਵਨਡੇ ਮੈਚ ਖੇਡ ਕੇ ਕੁੱਲ 1490 ਦੌੜਾਂ ਬਣਾਈਆਂ ਜਿਸ ਵਿਚ ਉਨ੍ਹਾਂ 7 ਸੈਂਕੜੇ ਜੜੇ। 57 ਦੀ ਔਸਤ ਨਾਲ ਦੌੜਾਂ ਬਣਾਉਣ ਵਾਲੇ ਰੋਹਿਤ ਦਾ ਸਰਬੋਤਮ ਸਕੋਰ 159 ਰਿਹਾ। ਦੌੜਾਂ ਬਣਾਉਣ ਦੇ ਮਾਮਲੇ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਸਰੇ ਨੰਬਰ 'ਤੇ ਰਹੇ। ਉਨ੍ਹਾਂ ਪਿਛਲੇ ਸਾਲ 5 ਸੈਂਕੜੇ ਜੜਦੇ ਹੋਏ ਕੁੱਲ 1377 ਦੌੜਾਂ ਬਣਾਈਆਂ।

Posted By: Seema Anand