ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਅਖਤਰ ਅਤੇ ਟੀਮ ਇੰਡੀਆ ਦੇ ਸਾਬਕਾ ਸਪਿੱਨਰ ਹਰਭਜਨ ਸਿੰਘ ਦੀ ਗੂਡ਼੍ਹੀ ਦੋਸਤੀ ਦਾ ਦੁਨੀਆ ਨੂੰ ਪਤਾ ਹੈ। ਦੋਵੇਂ ਖਿਡਾਰੀ ਕਈ ਸ਼ੋਅ ਵਿਚ ਇਕੱਠੇ ਆਉਂਦੇ ਰਹਿੰਦੇ ਹਾਂ ਅਤੇ ਹੁਣ ਹਾਲ ਹੀ ਵਿਚ ਇਕ ਸ਼ੋਅ ਵਿਚ ਦੋਵੇਂ ਹੀ ਜ਼ਬਰਦਸਤ ਮਸਤੀ ਦੇਖਣ ਨੂੰ ਮਿਲ ਰਹੀ ਹੈ।

ਇਕ ਸ਼ੋਅ ਵਿਚ ਹਰਭਜਨ ਸਿੰਘ, ਸ਼ੋਇਬ ਅਖ਼ਤਰ ਨਾਲ ਹੈ। ਇਸ ਦੌਰਾਨ ਹਰਭਜਨ ਸਿੰਘ ਨੇ ਸ਼ੋਇਬ ਅਖਤਰ ਤੋਂ ਮਜ਼ੇਦਾਰ ਸਵਾਲ ਕੀਤੇ ਹਨ, ਜਿਸ ਦਾ ਸ਼ੋਇਬ ਅਖਤਰ ਨੇ ਗਲਤ ਜਵਾਬ ਦਿੱਤਾ ਹੈ। ਜਦੋਂ ਭੱਜੀ ਨੇ ਪੁੱਛਿਆ ਕਿ ਤੁਹਾਡਾ ਕੀ ਨਾਂ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਾਹਿਦ ਅਫਰੀਦੀ।

ਜਦੋਂ ਹਰਭਜਨ ਨੇ ਸਵਾਲ ਕੀਤਾ ਕਿ ਤੁਸੀਂ ਕੀ ਕਰਦੇ ਹੋ ਤਾਂ ਸ਼ੋਇਬ ਅਖਤਰ ਨੇ ਕਿਹਾ ਕਿ ਮੈਂ ਕੇਲੇ ਵੇਚਦਾ ਹਾਂ। ਇਸ ’ਤੇ ਦੋਵੇਂ ਖਿਡਾਰੀਆਂ ਨੇ ਠਹਾਕੇ ਲਾਏ। ਸ਼ੋਇਬ ਅਖਤਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਆਪਣੀ ਐਕਟਿੰਗ ਕਾਰਨ ਫੇਮਸ ਹਨ।

ਤੁਹਾਨੂੰ ਦੱਸ ਦੇਈਏ ਕਿ ਹਰਭਜਨ ਸਿੰਘ ਅਤੇ ਸ਼ੋਇਬ ਅਖਤਰ ਲਗਾਤਾਰ ਇਸ ਤਰ੍ਹਾਂ ਦੇ ਸ਼ੋਅ ਕਰਦੇ ਆਏ ਹਨ। ਹਾਲ ਹੀ ਵਿਚ ਖਤਮ ਹੋਏ ਟੀ 20 ਵਰਲਡ ਕੱਪ ਦੌਰਾਨ ਵੀ ਦੋਵਾਂ ਵਿਚ ਗੱਲਬਾਤ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।

ਇਲਾਜ ਲਈ ਆਸਟਰੇਲੀਆ ਜਾਣਗੇ ਸ਼ੋਇਬ

ਉਥੇ ਸ਼ੋਇਬ ਅਖਤਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਉਹ ਆਪਣੇ ਗੋਢਿਆਂ ਦਾ ਆਪਰੇਸ਼ਨ ਕਰਾਉਣ ਲਈ ਜਲਦ ਹੀ ਆਸਟਰੇਲੀਆ ਜਾਣ ਵਾਲੇ ਹਨ। ਸ਼ੋਇਬ ਅਖਤਰ ਹਾਲ ਹੀ ਵਿਚ ਕਾਫੀ ਵਿਵਾਦਾਂ ਵਿਚ ਵੀ ਰਹੇ ਸਨ, ਜਦੋਂ ਉਨ੍ਹਾਂ ਨੇ ਪਾਕਿਸਤਾਨੀ ਚੈਨਲ ’ਤੇ ਆਪਣਾ ਲਾਈਫ ਅਸਤੀਫਾ ਦਿੱਤਾ ਸੀ।

Posted By: Tejinder Thind