ਨਵੀਂ ਦਿੱਲੀ (ਜੇਐੱਨਐੱਨ) : ਏਲੀਮੀਨੇਟਰ ਮੁਕਾਬਲੇ ਵਿਚ ਹਾਰ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਨਤੀਜਾ ਉਸ ਤਰ੍ਹਾਂ ਦਾ ਨਹੀਂ ਆਇਆ ਜਿਵੇਂ ਅਸੀਂ ਚਾਹੁੰਦੇ ਸੀ ਪਰ ਪੂਰੇ ਟੂਰਨਾਮੈਂਟ ਵਿਚ ਖਿਡਾਰੀਆਂ ਨੇ ਜਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਉਸ ’ਤੇ ਮੈਨੂੰ ਮਾਣ ਹੈ। ਸਾਡਾ ਸਫ਼ਰ ਨਿਰਾਸ਼ਾਜਨਕ ਤਰੀਕੇ ਨਾਲ ਖ਼ਤਮ ਹੋਇਆ ਪਰ ਅਸੀਂ ਖ਼ੁਦ ’ਤੇ ਮਾਣ ਕਰ ਸਕਦੇ ਹਾਂ। ਲਗਾਤਾਰ ਸਮਰਥਨ ਕਰਨ ਲਈ ਸਾਰੇ ਪ੍ਰਸ਼ੰਸਕਾਂ, ਟੀਮ ਮੈਨੇਜਮੈਂਟ ਤੇ ਸਹਿਯੋਗੀ ਸਟਾਫ ਨੂੰ ਧੰਨਵਾਦ ਦਿੰਦਾ ਹਾਂ।

ਸਾਬਕਾ ਦਿੱਗਜ ਕ੍ਰਿਕਟਰਾਂ ਨੇ ਕੀਤੀ ਕੋਹਲੀ ਦੀ ਤਾਰੀਫ਼

ਨਵੀਂ ਦਿੱਲੀ (ਜੇਐੱਨਐੱਨ) : ਸਾਬਕਾ ਕੈਰੇਬਿਆਈ ਬੱਲੇਬਾਜ਼ ਬਰਾਇਨ ਲਾਰਾ ਨੇ ਕੋਹਲੀ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਜੇ ਮੈਂ ਰਾਇਲ ਚੈਲੰਜਰਜ਼ ਬੈਂਗਲੁਰੂ ਫਰੈਂਚਾਈਜ਼ੀ ਦਾ ਮਾਲਕ ਹੁੰਦਾ ਤਾਂ ਮੈਂ ਕੋਹਲੀ ਨੂੰ ਕਪਤਾਨੀ ਜਾਰੀ ਰੱਖਣ ਲਈ ਕਹਿੰਦਾ। ਇਸ ਤੋਂ ਇਲਾਵਾ ਸਾਬਕਾ ਭਾਰਤੀ ਦਿੱਗਜ ਕ੍ਰਿਕਟਰ ਸੁਨੀਲ ਗਾਵਸਕਰ ਨੇ ਕਿਹਾ ਕਿ ਕੋਹਲੀ ਨੇ ਆਰਸੀਬੀ ਨੂੰ ਬਰਾਂਡ ਵਜੋਂ ਪਛਾਣ ਦਿੱਤੀ ਹੈ। ਉਹ ਸ਼ਾਨਦਾਰ ਹਨ।

Posted By: Jatinder Singh