style="text-align: justify;"> ਆਕਲੈਂਡ : ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਕਿਹਾ ਹੈ ਕਿ ਮੈਂ ਆਪਣੀ ਵਿਕਟਕੀਪਿੰਗ ਦੀ ਨਵੀਂ ਭੂਮਿਕਾ ਨਾਲ ਕਾਫੀ ਖ਼ੁਸ਼ ਹਾਂ। ਮੇਰੇ ਲਈ ਇਹ ਅੰਤਰਰਰਾਸ਼ਟਰੀ ਪੱਧਰ 'ਤੇ ਨਵੀਂ ਹੈ। ਪਿਛਲੇ ਤਿੰਨ-ਚਾਰ ਸਾਲ ਤੋਂ ਮੈਂ ਆਈਪੀਐੱਲ ਵਿਚ ਖੇਡ ਰਿਹਾ ਹਾਂ ਤੇ ਆਪਣੀ ਪਹਿਲਾ ਦਰਜਾ ਟੀਮ ਲਈ ਓਪਨਿੰਗ ਕਰਦਾ ਹਾਂ। ਇਸ ਸਭ ਦੇ ਬਾਵਜੂਦ ਮੈਂ ਹਮੇਸ਼ਾ ਵਿਕਟਕੀਪਿੰਗ 'ਤੇ ਧਿਆਨ ਦਿੰਦਾ ਹਾਂ। ਮੈਂ ਵਿਕਟਾਂ ਦੇ ਪਿੱਛੇ ਆਪਣੀ ਜ਼ਿੰਮੇਵਾਰੀ ਦਾ ਮਜ਼ਾ ਲੈ ਰਿਹਾ ਹਾਂ। ਇਸ ਨਾਲ ਮੈਨੂੰ ਪਤਾ ਲਗਦਾ ਹੈ ਕਿ ਪਿੱਚ ਕਿਵੇਂ ਖੇਡ ਰਹੀ ਹੈ।