ਦੁਬਈ (ਪੀਟੀਆਈ) : ਵਿਰਾਟ ਕੋਹਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਮੁਹਿੰਮ ਸੋਮਵਾਰ ਤੋਂ ਸ਼ੁਰੂ ਕਰਨਗੇ ਜਦ ਉਨ੍ਹਾਂ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦਾ ਸਾਹਮਣਾ ਟੂਰਨਾਮੈਂਟ ਵਿਚ ਨਿਰੰਤਰ ਪ੍ਰਦਰਸ਼ਨ ਕਰਨ ਵਾਲੀ ਟੀਮ ਸਨਰਾਈਜਰਜ਼ ਹੈਦਰਾਬਾਦ ਨਾਲ ਹੋਵੇਗਾ। ਪਹਿਲਾਂ ਤੋਂ ਹੀ ਵੱਡੇ ਖਿਡਾਰੀਆਂ ਨਾਲ ਭਰੀ ਆਰਸੀਬੀ ਦੀ ਟੀਮ ਵਿਚ ਆਸਟ੍ਰੇਲੀਆ ਦੇ ਸੀਮਤ ਓਵਰਾਂ ਦੇ ਕਪਤਾਨ ਆਰੋਨ ਫਿੰਚ ਦੇ ਆਉਣ ਨਾਲ ਬੱਲੇਬਾਜ਼ੀ ਹੋਰ ਮਜ਼ਬੂਤ ਹੋਈ ਹੈ।

ਨੌਜਵਾਨ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ ਤੋਂ ਵੀ ਉਮੀਦਾਂ ਕਾਫੀ ਹਨ। ਉਥੇ ਏਬੀ ਡਿਵੀਲੀਅਰਜ਼ ਤੇ ਕੋਹਲੀ ਕਿਸੇ ਵੀ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾਉਣ ਵਿਚ ਮਾਹਿਰ ਹਨ। ਦੂਜੇ ਪਾਸੇ ਵਾਰਨਰ ਨੇ ਤਿੰਨ ਵਾਰ ਟੂਰਨਾਮੈਂਟ ਵਿਚ ਆਰੇਂਜ ਕੈਪ ਹਾਸਲ ਕੀਤੀ ਹੈ ਤੇ ਉਨ੍ਹਾਂ ਦੀ ਕਪਤਾਨੀ ਵਿਚ ਟੀਮ 2016 ਵਿਚ ਚੈਂਪੀਅਨ ਬਣੀ ਸੀ।

ਵਾਰਨਰ ਤੇ ਜਾਨੀ ਬੇਰਸਟੋ ਟੂਰਨਾਮੈਂਟ ਦੀਆਂ ਸਭ ਤੋਂ ਖ਼ਤਰਨਾਕ ਸਲਾਮੀ ਜੋੜੀਆਂ ਵਿਚੋਂ ਇਕ ਹਨ। ਪਿਛਲੇ ਸੈਸ਼ਨ ਵਿਚ ਆਰਸੀਬੀ ਖ਼ਿਲਾਫ਼ ਇਸ ਜੋੜੀ ਨੇ ਪਹਿਲੀ ਵਿਕਟ ਲਈ ਰਿਕਾਰਡ (ਆਈਪੀਐੱਲ) ਦੌੜਾਂ ਦੀ ਭਾਈਵਾਲੀ ਕੀਤੀ ਸੀ। ਉਹ ਉਸ ਲੈਅ ਨੂੰ ਇੱਥੇ ਕਾਇਮ ਰੱਖਣਾ ਚਾਹੁਣਗੇ। ਸਨਰਾਈਜਰਜ਼ ਕੋਲ ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਮਿਸ਼ੇਲ ਮਾਰਸ਼ ਤੇ ਫੇਬੀਅਨ ਏਲੇਨ ਵਰਗੇ ਸ਼ਾਨਦਾਰ ਬੱਲੇਬਾਜ਼ ਹਨ। ਉਥੇ ਨੌਜਵਾਨ ਬੱਲੇਬਾਜ਼ ਵਿਰਾਟ ਸਿੰਘ ਤੇ ਪ੍ਰਿਅਮ ਗਰਗ ਵੀ ਇੱਥੇ ਖ਼ੁਦ ਨੂੰ ਸਾਬਤ ਕਰਨਾ ਚਾਹੁਣਗੇ।


ਟੀਮਾਂ 'ਚ ਸ਼ਾਮਲ ਖਿਡਾਰੀ

ਸਨਰਾਈਜਰਜ਼ ਹੈਦਰਾਬਾਦ :

ਡੇਵਿਡ ਵਾਰਨਰ (ਕਪਤਾਨ), ਜਾਨੀ ਬੇਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਅਮ ਗਰਗ, ਰਿੱਧੀਮਾਨ ਸਾਹਾ, ਅਬਦੁਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖ਼ਾਨ, ਮਿਸ਼ੇਲ ਮਾਰਸ਼, ਅਭਿਸ਼ੇਕ ਸ਼ਰਮਾ, ਬੀ ਸੰਦੀਪ, ਸੰਜੇ ਯਾਦਵ, ਫੇਬੀਅਨ ਏਲੇਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ਼ ਨਦੀਮ, ਸਿਧਾਰਥ ਕੌਲ, ਬਿਲੀ ਸਟੇਨਲੇਕ, ਟੀ ਨਟਰਾਜਨ, ਬਾਸਿਲ ਥੰਪੀ।


ਰਾਇਲ ਚੈਲੰਜਰਜ਼ ਬੈਂਗਲੁਰੂ :

ਆਰੋਨ ਫਿੰਚ, ਦੇਵਦਤ ਪਡੀਕਲ, ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏਬੀ ਡਿਵੀਲੀਅਰਜ਼, ਗੁਰਕੀਰਤ ਮਾਨ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਨਦਵੀਪ ਸੈਣੀ, ਡੇਲ ਸਟੇਨ, ਯੁਜਵਿੰਦਰ ਸਿੰਘ ਚਹਿਲ, ਐਡਮ ਜ਼ਾਂਪਾ, ਇਸੁਰੂ ਉਦਾਨਾ, ਮੋਇਨ ਅਲੀ, ਜੋਸ਼ ਫਿਲਿਪ, ਪਵਨ ਨੇਗੀ, ਪਵਨ ਦੇਸ਼ਪਾਂਡੇ, ਮੁਹੰਮਦ ਸਿਰਾਜ, ਉਮੇਸ਼ ਯਾਦਵ।

Posted By: Sunil Thapa