ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਹੈਦਰਾਬਾਦ 'ਚ 27 ਸਾਲ ਡਾਕਟਰ ਨਾਲ ਜਬਰ ਜਨਾਹ ਕਰਨ ਤੇ ਉਸ ਨੂੰ ਸਾੜ ਕੇ ਮਾਰ ਦੇਣ ਦੀ ਘਟਨਾ ਨੂੰ ਸ਼ਰਮਨਾਕ ਦੱਸਿਆ। ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਵਿਅਕਤ ਕੀਤੀ ਜਾ ਰਹੀ ਹੈ ਤੇ ਦੇਸ਼ 'ਚ ਮਹਿਲਾ ਸੁਰੱਖਿਆ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ 'ਚ ਹੈ। ਵਿਰਾਟ ਨੇ ਟਵੀਟ 'ਚ ਲਿਖਿਆ, 'ਜੋ ਹੈਦਾਰਾਬਾਦ 'ਚ ਹੋਇਆ ਉਹ ਬੇਹੱਦ ਸ਼ਰਮਨਾਕ ਹੈ। ਇਹ ਇਕ ਅਜਿਹਾ ਸਮਾਂ ਹੈ ਜਦੋਂ ਸਾਨੂੰ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਇਸ ਤਰ੍ਹਾਂ ਦੀ ਅਣਮਨੁੱਖੀ ਹਰਕਤਾਂ ਨੂੰ ਖ਼ਤਮ ਕਰ ਸਕੀਏ।'

ਸਾਬਕਾ ਕ੍ਰਿਕਟਰ ਵੀਵੀਐੱਸ ਲਕਛਮਣ, ਸਾਬਕਾ ਸਪਿਨਰ ਹਰਭਜਨ ਸਿੰਘ, ਆਲਰਾਊਂਡਰ ਇਰਫਾਨ ਪਠਾਨ ਤੇ ਓਪਨਰ ਸ਼ਿਖਰ ਧਵਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਉਂਦੇ ਹੋਏ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਦੱਸ ਦੇਈਏ ਕਿ ਪੁਲਿਸ ਨੇ ਦਰਦਨਾਕ ਘਟਨਾ 'ਚ ਚਾਰੋਂ ਦੋਸ਼ੀਆਂ ਨੂੰ 48 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਸੀ। ਇਹ ਚਾਰੋਂ ਦੋਸ਼ੀ ਹੈਦਰਾਬਾਦ ਤੋਂ 160 ਕਿਮੀ ਦੂਰ ਨਾਰਾਇਣਪੇਟ ਜਿਲ੍ਹੇ ਦੇ ਰਹਿਣ ਵਾਲੇ ਹਨ। ਘਟਨਾ 'ਚ ਸ਼ਾਮਲ ਤਿੰਨ ਦੋਸ਼ੀਆਂ ਦੀ ਉਮਰ 20 ਸਾਲ ਤੇ ਇਕ ਦੀ ਉਮਰ 26 ਸਾਲ ਹੈ। ਇਹ ਦੋਸ਼ੀ ਲੌਰੀ ਚਲਾਉਣ ਤੇ ਕਲੀਨਰ ਹਨ। ਇਨ੍ਹਾਂ ਚਾਰਾਂ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

Posted By: Amita Verma