ਨਵੀਂ ਦਿੱਲੀ, ਟੈਕ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐਲ 2021 ਦਾ 14ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲੀਗ ਦਾ ਭਾਰਤ ਵਿਚ ਇੰਨਾ ਕ੍ਰੇਜ਼ ਹੈ ਕਿ ਲੋਕ ਇਸਦੇ ਸਾਰੇ ਮੈਚ ਟੀਵੀ ਤੋਂ ਲੈ ਕੇ ਮੋਬਾਈਲ ਤਕ ਆਪਣਾ ਕੰਮ ਕਰਦੇ- ਕਰਦੇ ਦੇਖਦੇ ਹਨ। ਜੇ ਤੁਸੀਂ ਵੀ ਆਪਣੇ ਮੋਬਾਇਲ ’ਤੇ ਆਈਪੀਐਲ 2021 ਦੇ ਸਾਰੇ ਮੈਚ ਮੁਫਤ ਦੇਖਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਕ ਤਰੀਕਾ ਦੱਸਾਂਗੇ, ਜਿਸ ਦੇ ਜ਼ਰੀਏ ਤੁਸੀਂ ਸਾਰੇ ਮੈਚ ਆਪਣੇ ਫ਼ੋਨ ’ਤੇ ਲਾਈਵ ਵੇਖ ਸਕੋਗੇ।


ਇੰਝ ਦੇਖੋ ਸਾਰੇ ਆਈਪੀਐਲ ਮੈਚ ਮੁਫਤ....

ਜੇ ਤੁਸੀਂ ਆਈਪੀਐਲ ਦੇ ਸਾਰੇ ਮੈਚ ਮੁਫਤ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਜੀਓ ਅਤੇ ਏਅਰਟੈਲ ਦੀਆਂ ਪ੍ਰੀਪੇਡ ਪਲਾਨ ਦਾ ਲਾਭ ਲੈ ਸਕਦੇ ਹੋ। ਅਸਲ ’ਚ ਜੀਓ ਅਤੇ ਏਅਰਟੈੱਲ ’ਚ ਬਹੁਤ ਸਾਰੀਆਂ ਪ੍ਰੀਪੇਡ ਪਲਾਨ ਉਪਲਬਧ ਹਨ, ਜਿਸ ਵਿਚ ਡਿਜ਼ਨੀ+ਹੌਟਸਟਾਰ ਵੀਆਈਪੀ ਦੀ ਸਬਸਕ੍ਰਿਪਸ਼ਨ ਮੁਫਤ ਦਿੱਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਤੁਸੀਂ ਇਨ੍ਹਾਂ ਪਲੈਨਜ਼ ਦਾ ਰੀਚਾਰਜ ਕਰ ਸਕਦੇ ਹੋ ਅਤੇ ਮੁਫਤ ਵਿੱਚ ਆਈਪੀਐਲ ਮੈਚ ਵੇਖ ਸਕਦੇ ਹੋ।


ਜੀਓ ਦਾ 401 ਰੁਪਏ ਵਾਲਾ ਪਲਾਨ ...

ਇਸ ਪਲਾਨ ’ਚ ਯੂਜ਼ਰਜ਼ ਨੂੰ 3ਜੀਬੀ ਡਾਟਾ ਅਤੇ 100 ਐਸਐਮਐਸ ਪ੍ਰਤੀ ਦਿਨ ਪ੍ਰਾਪਤ ਹੋਣਗੇ। ਇਸਦੇ ਨਾਲ ਹੀ ਇਸ ’ਚ ਇਕ 6ਜੀਬੀ ਡਾਟਾ ਹੋਰ ਦਿੱਤਾ ਜਾਵੇਗਾ ਤੇ ਯੂਜ਼ਰ ਨੂੰ ਅਨਲਿਮਟਿਡ ਕਾਲਿੰਗ ਸਹੂਲਤ ਦੇ ਨਾਲ ਡਿਜ਼ਨੀ+ਹੌਟਸਟਾਰ ਦੀ ਸਬਸਕ੍ਰਿਪਸ਼ਨ ਮਿਲੇਗੀ। ਇਸਦੇ ਨਾਲ ਹੀ ਇਸ ਪੈਕ ਦੀ ਸਮਾਂ ਸੀਮਾ 28 ਦਿਨ ਹੈ।


ਜੀਓ ਦਾ 598 ਰੁਪਏ ਵਾਲਾ ਪਲਾਨ....

ਜੀਓ ਦਾ ਇਹ ਪ੍ਰੀਪੇਡ ਪਲਾਨ 56 ਦਿਨਾਂ ਦੀ ਸਮਾਂ ਸੀਮਾ ਦੇ ਨਾਲ ਆਇਆ ਹੈ। ਇਸ ਯੋਜਨਾ ਵਿੱਚ ਯੂਜ਼ਰਜ਼ ਨੂੰ 2ਜੀਬੀ ਡਾਟਾ ਅਤੇ ਰੋਜ਼ਾਨਾ 100 ਐਸਐਮਐਸ ਪ੍ਰਾਪਤ ਹੋਣਗੇ। ਇੰਨਾ ਹੀ ਨਹੀਂ ਯੂਜ਼ਰਜ਼ ਕਿਸੇ ਵੀ ਨੈਟਵਰਕ ਤੇ ਅਸੀਮਿਤ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਰਿਚਾਰਜ ਪਲਾਨ ਦੇ ਨਾਲ ਜੀਓ ਐਪ ਸਮੇਤ ਡਿਜ਼ਨੀ+ਹੌਟਸਟਾਰ ਦੀ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ।


ਏਅਰਟੈੱਲ ਦਾ 448 ਰੁਪਏ ਵਾਲਾ ਪਲਾਨ....


ਇਸ ਪਲਾਨ ’ਚ ਯੂਜ਼ਰਜ਼ ਨੂੰ ਪ੍ਰਤੀ ਦਿਨ 3ਜੀਬੀ ਡਾਟਾ ਅਤੇ 100ਐਸਐਮਐਸ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ ਯੂਜ਼ਰ ਨੂੰ ਅਨਲਿਮਟਿਡ ਕਾਲਿੰਗ ਸਹੂਲਤ ਦੇ ਨਾਲ ਡਿਜ਼ਨੀ+ਹੌਟਸਟਾਰ ਦੀ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ। ਇਸਦੇ ਨਾਲ ਹੀ ਇਸ ਪੈਕ ਦੀ ਸਮਾਂ ਸੀਮਾ 28 ਦਿਨ ਹੈ।


ਏਅਰਟੈੱਲ ਦਾ 599 ਰੁਪਏ ਵਾਲਾ ਪਲਾਨ....

ਇਹ ਪ੍ਰੀਪੇਡ ਪਲਾਨ 56 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ ਰਿਚਾਰਜ ਪਲਾਨ ’ਚ ਯੂਜ਼ਰਜ਼ ਨੂੰ 2ਜੀਬੀ ਡਾਟਾ ਅਤੇ 100ਐਸਐਮਐਸ ਪ੍ਰਤੀ ਦਿਨ ਮਿਲਣਗੇ। ਇਸਤੋਂ ਇਲਾਵਾ ਯੂਜ਼ਰਜ਼ ਕਿਸੇ ਵੀ ਨੈਟਵਰਕ ਤੇ ਅਸੀਮਿਤ ਕਾਲ ਕਰਨ ਦੇ ਯੋਗ ਹੋਣਗੇ ਤੇ ਰਿਚਾਰਜ ਪਲਾਨ ਦੇ ਨਾਲ ਏਅਰਟੈਲ ਐਕਸਟ੍ਰੀਮ ਵਿੰਕ ਮਿਊਜ਼ਿਕ ਸਮੇਤ ਯੂਜ਼ਰਜ਼ ਨੂੰ ਡਿਜਨੀ+ਹੌਟਸਟਾਰ ਦੀ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ।

Posted By: Sunil Thapa