ਏਂਟੀਗਾ : ਵੈਸਟ ਇੰਡੀਜ਼ ਦੇ ਚੋਟੀ ਦੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਨਿਰਾਸ਼ ਕਪਤਾਨ ਜੇਸਨ ਹੋਲਡਰ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਚੁਣੌਤੀਆਂ ਦੇ ਸਾਹਮਣੇ ਨਹੀਂ ਟਿਕ ਪਾਉਣਾ ਇਕ ਆਮ ਚੀਜ਼ ਬਣ ਗਈ ਹੈ। ਭਾਰਤ ਦੀ ਪਹਿਲੀ ਪਾਰੀ ਦੇ 297 ਦੌੜਾਂ ਦੇ ਸਕੋਰ ਦੇ ਜਵਾਬ ਵਿਚ ਵੈਸਟ ਇੰਡੀਜ਼ ਦੀ ਟੀਮ ਵਿਸ਼ਵ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਟੈਸਟ ਮੈਚ ਵਿਚ 222 ਦੌੜਾਂ 'ਤੇ ਸਿਮਟ ਗਈ ਸੀ। ਹੋਲਡਰ ਨੇ ਇਸ 'ਤੇ ਨਿਰਾਸ਼ਾ ਪ੍ਰਗਟ ਕੀਤੀ। ਹੋਲਡਰ ਨੇ ਕਿਹਾ ਕਿ ਬਹੁਤ ਨਿਰਾਸ਼ ਹਾਂ। ਇਹ ਸਾਡੇ ਬੱਲੇਬਾਜ਼ਾਂ ਲਈ ਹੁਣ ਆਮ ਚੀਜ਼ ਬਣ ਗਈ ਹੈ। ਸਾਡੇ ਚੋਟੀ ਦੇ ਖਿਡਾਰੀ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਹਨ, ਜਦਕਿ ਵਿਚਕਾਰਲੇ ਅਤੇ ਹੇਠਲੇ ਬੱਲੇਬਾਜ਼ ਕਾਫੀ ਵਧੀਆ ਕਰ ਰਹੇ ਹਨ। ਇਹ ਪਿਚ ਸਹੀ ਨਹੀਂ ਹੈ ਕਿ ਤੁਸੀ ਕਿਸੇ ਟੀਮ ਨੂੰ ਸਸਤੇ ਵਿਚ ਸਮੇਟ ਦਵੋ। ਸਾਨੂੰ ਉਮੀਦ ਹੈ ਕਿ ਅਸੀਂ ਭਾਰਤ ਨੂੰ ਛੇਤੀ ਰੋਕ ਕੇ ਟੀਚੇ ਦਾ ਪਿੱਛਾ ਕਰਾਂਗੇ। ਅਈਅਰ ਨੇ ਇਕ ਰੋਜ਼ਾ ਲੜੀ ਵਿਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਸ ਨੂੰ ਮੌਕੇ ਦੇਣੇ ਪੈਣਗੇ। ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਖਿਡਾਰੀਆਂ ਦੇ ਨਾਲ ਅਜਿਹਾ ਹੋਣਾ ਚਾਹੀਦਾ ਹੈ ਅਤੇ ਮੈਨੂੰ ਯਕੀਨ ਹੈ ਕਿ ਵਿਰਾਟ ਅਜਿਹਾ ਹੀ ਕਰਨਗੇ। ਵੈਸਟ ਇੰਡੀਜ਼ ਖਿਲਾਫ਼ ਜਾਰੀ ਪਹਿਲੇ ਟੈਸਟ ਮੈਚ ਵਿਚ ਵਿਰਾਟ ਨੇ ਹਰਫਨਮੌਲਾ ਰਵਿੰਦਰ ਜਡੇਜਾ ਨੂੰ ਮੌਕਾ ਦਿੱਤਾ। ਗਾਂਗੁਲੀ ਨੇ ਇਸ 'ਤੇ ਕਿਹਾ ਕਿ ਕੁਲਦੀਪ ਯਾਦਵ ਦੇ ਬਾਹਰ ਹੋਣ ਨਾਲ ਮੈਨੂੰ ਕਾਫੀ ਹੈਰਾਨੀ ਹੋਈ। ਸਿਡਨੀ ਵਿਚ ਸਪਾਟ ਵਿਕਟ 'ਤੇ ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ਼ ਪੰਜ ਵਿਕਟਾਂ ਲਈਆਂ ਪਰ ਜਡੇਜਾ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਗਾਂਗੁਲੀ ਨੇ ਕਿਹਾ ਕਿ ਅਸ਼ਿਵਨ ਦਾ ਰਿਕਾਰਡ ਵੀ ਬਹੁਤ ਵਧੀਆ ਹੈ ਪਰ ਵਿਰਾਟ ਨੇ ਫ਼ੈਸਲਾ ਲਿਆ ਅਤੇ ਆਉਣ ਵਾਲੇ ਦਿਨਾਂ ਵਿਚ ਸਾਨੂੰ ਪਤਾ ਲੱਗੇਗਾ ਕਿ ਜਡੇਜਾ ਇਸ ਪਿੱਚ 'ਤੇ ਕਿੰਨੀਆਂ ਵਿਕਟਾਂ ਹਾਸਲ ਕਰਦੇ ਹਨ।

Posted By: Susheel Khanna