ਜੇਐੱਨਐੱਨ, ਨਵੀਂ ਦਿੱਲੀ : Ind vs Eng: ਭਾਰਤ ਤੇ ਇੰਗਲੈਂਡ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ 5 ਫਰਵਰੀ ਤੋਂ ਹੋ ਰਹੀ ਹੈ। ਇਸ ਸੀਰੀਜ ਦਾ ਅਧਿਕਾਰਤ ਬ੍ਰਾਡਕਾਸਟਰ ਨੇ ਕਮੈਂਟਰੀ ਟੀਮ ਪੈਨਲ ਦਾ ਐਲਾਨ ਕਰ ਦਿੱਤਾ ਹੈ। ਕਮੈਂਟਰੀ ਪੈਨਲ 'ਚ ਤਮਾਮ ਦਿੱਗਜਾਂ ਨੂੰ ਸ਼ਾਮਲ ਕੀਤਾ ਹੈ, ਜੋ ਚੰਗੀ ਤਰ੍ਹਾਂ ਨਾਲ ਸੀਰੀਜ ਦੇ ਮੈਚਾਂ 'ਚ ਵਿਸ਼ਲੇਸ਼ਣ ਕਰਦੇ ਨਜ਼ਰ ਆਉਣਗੇ। ਸਟਾਰ ਸਪੋਰਟਸ ਨੇ ਅਜੇ ਅੰਗ੍ਰੇਜ਼ੀ ਤੇ ਹਿੰਦੀ 'ਚ ਕਮੈਂਟਰੀ ਕਰਨ ਵਾਲੇ ਪੈਨਲ ਦਾ ਐਲਾਨ ਕੀਤਾ ਹੈ।

ਚਾਰ ਮੈਚਾਂ ਦੀ ਟੈਸਟ ਸੀਰੀਜ 'ਚ ਅੰਗ੍ਰੇਜ਼ੀ 'ਚ ਤੁਹਾਨੂੰ ਹਰਸ਼ਾ ਭੋਗਲੇ, ਨਿਕ ਨਾਈਟ, ਮਾਰਚ ਬੂਚਰ, ਸੁਨੀਲ ਗਾਵਸਕਰ, ਦੀਪ ਦਾਸ ਗੁਪਤਾ, ਮੁਰਲੀ ਕਾਰਤਿਕ ਤੇ ਲਛਮਣ ਸ਼ਿਵਰਾਮਕ੍ਰਿਸ਼ਨ ਕਮੈਂਟਰੀ ਕਰਦੇ ਮਿਲਣਗੇ, ਜਦਕਿ ਹਿੰਦੀ ਦੀ ਟੀਮ 'ਚ ਸਾਬਕਾ ਸਲਾਮੀ ਬੱਲੇਬਾਜ ਅਕਾਸ਼ ਚੋਪੜਾ, ਗੌਤਮ ਗੰਭੀਰ, ਵੀਵੀਐੱਸ ਲੱਛਮਣ, ਹਰਭਜਨ ਸਿੰਘ, ਅਸ਼ੀਸ਼ ਨਹਿਰਾ ਤੇ ਇਰਫਾਨ ਪਠਾਨ ਨੂੰ ਚੁਣਿਆ ਜਾਵੇਗਾ। ਹਾਲਾਂਕਿ, ਅੰਗ੍ਰੇਜ਼ੀ 'ਚ ਕਮੈਂਟਰੀ ਕਰਨ ਵਾਲੇ ਸੁਨੀਲ ਗਾਵਸਕਰ ਤੇ ਦੀਪ ਦਾਸ ਗੁਪਤਾ ਵੀ ਹਿੰਦੀ ਦੀ ਕਮੈਂਟਰੀ ਕਰਦੇ ਦੇਖੇ ਜਾਣਗੇ।

ਦੱਸਿਆ ਜਾ ਰਿਹਾ ਹੈ ਕਿ ਇਹ ਸੀਰੀਜ ਕਾਫੀ ਲੰਬੀ ਹੈ। ਅਜਿਹੇ 'ਚ ਇਸ ਲਿਸਟ 'ਚ ਕੁਝ ਹੋਰ ਨਾਂ ਜੁੜ ਸਕਦੇ ਹਨ ਪਰ ਮੌਜੂਦਾ ਸਮੇਂ 'ਚ ਇਨ੍ਹਾਂ ਦਿੱਗਜਾਂ ਨੂੰ ਕਮੈਂਟਰੀ ਪੈਨਲ 'ਚ ਸ਼ਾਮਲ ਕੀਤਾ ਗਿਆ ਹੈ। ਕਮੈਂਟਰੀ ਪੈਨਲ 'ਚ ਸ਼ਾਮਲ ਸਾਰੇ ਦਿੱਗਜ ਭਾਰਤੀ ਕ੍ਰਿਕਟ ਕੰਟੋਰਲ ਬੋਰਡ ਯਾਨੀ ਬੀਸੀਸੀਆਈ ਵੱਲੋਂ ਨਾਮਿਤ ਕੀਤੇ ਗਏ ਹਨ। ਇਹੀ ਕਾਰਨ ਹੈ ਕਿ ਇਸ ਲਿਸਟ 'ਚ ਸਾਬਕਾ ਓਪਨਰ ਤੇ ਕ੍ਰਿਕਟ ਐਕਸਪਰਟ ਸੰਜੇ ਮਾਂਜਰੇਕਰ ਦਾ ਨਾਂ ਸ਼ਾਮਲ ਨਹੀਂ ਹੈ ਕਿਉਂਕਿ ਸਟਾਰ ਸਪੋਟਰਸ ਬੀਸੀਸੀਆਈ ਦਾ ਘਰੇਲੂ ਕ੍ਰਿਕਟ ਲਈ ਅਧਿਕਾਰਤ ਬ੍ਰਾਡਕਾਸਟਰ ਹੈ।

Posted By: Amita Verma