ਨਵੀਂ ਦਿੱਲੀ, ਜੇਐੱਨਐੱਨ : ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਾਈ ਲੜ ਰਹੇ ਦੇਸ਼ ਤੇ ਸੂਬੇ ਦੀ ਮਦਦ ਕਰਨ ਲਈ ਲੋਕ ਅੱਗੇ ਆ ਰਹੇ ਹਨ। ਇਸ ਬਾਰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਆਈਪੀਐੱਲ ਟੀਮ ਚੇਨਈ ਸੁਪਰ ਕਿੰਗਸ ਨੇ ਵੱਡਾ ਯੋਗਦਾਨ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦਿੱਤਾ ਹੈ। ਆਈਪੀਐੱਲ Franchise CSK ਨੇ ਤਾਮਿਲਨਾਡੂ ਸਰਕਾਰ ਨੂੰ ਰਾਹਤ ਫੰਡ 'ਚ ਵੱਡੀ ਰਕਮ ਜਮਾ ਕਰਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ India Cements ਨੇ ਵੀ ਵੱਡੀ ਰਕਮ ਦਾਨ 'ਚ ਦਿੱਤੀ ਹੈ।

ਚੇਨਈ ਸੁਪਰ ਕਿੰਗਸ ਦੀ ਟੀਮ ਕੋਰੋਨਾ ਸੰਕਟ ਨਾਲ ਨਿਪਟਨ ਲਈ ਆਗੇ ਆਈ ਹੈ ਤੇ ਟੀਮ ਨੇ 1 ਕਰੋੜ ਰੁਪਏ ਤਾਮਿਲਨਾਡੂ ਮੁੱਖ ਮੰਤਰੀ ਰਾਹਤ ਫੰਡ 'ਚ ਦਾਨ ਕੀਤੇ ਹਨ। ਉੱਥੇ ਹੀ ਸੀਐੱਮਕੇ ਦੇ ਮਾਲਿਕ India Cements ਨੇ ਵੀ 50 ਲੱਖ ਰੁਪਏ ਬਿਨਾਂ ਕਿਸੇ ਜਨਤਕ ਜਾਣਕਾਰੀ ਦੇ ਸੂਬਾ ਸਰਕਾਰ ਦੇ ਰਾਹਤ ਫੰਡ 'ਚ ਜਮ੍ਹਾ ਕਰਵਾਏ ਹਨ। ਇਸ ਦੀ ਜਾਣਕਾਰੀ ਸੀਐੱਸਕੇ ਦੇ ਇਕ ਫੈਨ ਪੇਜ ਨੇ ਕੀਤਾ ਹੈ ਤੇ ਪ੍ਰੈੱਸ ਰਿਲੀਜ਼ ਦੀ ਕਾਪੀ ਵੀ ਜਨਤਕ ਕੀਤੀ ਹੈ।

ਜ਼ਿਕਰਯੋਗ ਹੈ ਕਿ ਤਾਮਿਲਨਾਡੂ 'ਚ ਮੁੱਖ ਮੰਤਰੀ ਦੇ ਪਲਾਨੀ ਸਵਾਮੀ ਨੇ ਸੂਬੇ ਦੇ ਵੱਡੇ ਉਦਯੋਗਪਤੀਆਂ, ਮਸ਼ਹੂਰ ਹਸਤੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸੀਫ ਰਿਲੀਫ ਫੰਡ 'ਚ ਕੋਰੋਨਾ ਵਾਇਰਸ ਨਾਲ ਲੜਨ ਲਈ ਮਦਦ ਕਰਨ। ਇਸ ਦੇ ਚੱਲਦੇ India Cements ਤੇ ਚੇਨਈ ਸੁਪਰ ਕਿੰਗਸ ਨੇ ਵੱਡੀ ਰਕਮ ਤਾਮਿਲਨਾਡੂ ਮੁੱਖ ਮੰਤਰੀ ਰਾਹਤ ਫੰਡ 'ਚ ਜਮ੍ਹਾ ਕਰਵਾਈ ਹੈ। ਇਸ ਤੋਂ ਪਹਿਲਾਂ Sunrisers Hyderabad ਦੀ ਟੀਮ ਵੀ ਦੇਸ਼ ਦੇ ਲੋਕਾਂ ਦੀ ਮਦਦ ਲਈ ਅੱਗੇ ਆ ਚੁੱਕੀ ਹੈ।

ਭਾਰਤ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਸਵੇਰੇ 11 ਵਜੇ ਤਕ ਦੇਸ਼ ਭਰ 'ਚ ਕੁੱਲ 10477 ਐਕਟਿਵ ਕੇਸ ਕੋਰੋਨਾ ਵਾਇਰਸ ਦੇ ਹਨ, ਜਦ ਕਿ 414 ਲੋਕਾਂ ਦੀ ਜਾਨ ਇਸ ਵਾਇਰਸ ਨੇ ਨਿਗਲ ਲਈ ਹੈ। ਉੱਥੇ ਹੀ ਤਾਮਿਲਨਾਡੂ ਦੀ ਗੱਲ ਕਰੀਏ ਤਾਂ ਉੱਥੇ 1242 ਲੋਕ ਇਸ ਇਨਫੈਕਸ਼ਨ ਨਾਲ ਪੀੜਤ ਹਨ, ਜਦਕਿ 14 ਲੋਕਾਂ ਦੀ ਮੌਤ ਸੂਬੇ 'ਚ ਹੋ ਚੁੱਕੀ ਹੈ। ਦੇਸ਼ ਭਰ 'ਚ ਇੱਥੇ 1488 ਲੋਕ ਇਸ ਵਾਇਰਸ ਤੋਂ ਜੰਗ ਜਿੱਤ ਚੁੱਕੇ ਹਨ, ਜਦ ਕਿ ਸੂਬੇ 'ਚ 118 ਲੋਕ ਕੋਰੋਨਾ ਵਾਇਰਸ ਟੈਸਟ 'ਚ ਪਾਜ਼ੇਟਿਵ ਤੋਂ ਨੈਗੇਟਿਵ ਹੋ ਗਏ ਹਨ।

Posted By: Rajnish Kaur