ਵਿਕਾਸ ਸ਼ਰਮਾ, ਚੰਡੀਗੜ੍ਹ : ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਘਰੇਲੂ ਸੀਜ਼ਨ ਲਈ 30 ਖਿਡਾਰੀਆਂ ਦੀ ਪ੍ਰਪੋਜ਼ਲ ਲਿਸਟ ਤਿਆਰ ਕਰ ਲਈ ਹੈ। ਇਹ ਖਿਡਾਰੀ ਪੰਜਾਬ ਕ੍ਰਿਕਟ ਟੀਮ ਵੱਲੋਂ ਬੀਸੀਸੀਆਈ ਇਵੈਂਟਸ 'ਚ ਖੇਡਣਗੇ। ਇਸ ਲਿਸਟ ਨੂੰ ਬੀਸੀਸੀਆਈ ਤੋਂ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ। ਮਰਦ ਵਰਗ ਦੀ ਏ ਕੈਟਾਗਰੀ ਵਿਚ ਸ਼ੁਭਮਨ, ਅਨਮੋਲਪ੍ਰੀਤ ਮਨਪ੍ਰੀਤ, ਗੁਰਕੀਰਤ, ਸਿਧਾਰਥ ਕੌਲ, ਮਹਿਲਾ ਵਰਗ ਦੀ ਏ ਕੈਟਗਾਰੀ ਵਿਚ ਹਰਮਨਪ੍ਰੀਤ ਕੌਰ, ਤਾਨੀਆ ਭਾਟੀਆ ਤੇ ਜੇਸੀਆ ਅਖ਼ਤਰ ਸ਼ਾਮਲ ਹਨ। ਏ ਕੈਟਗਰੀ ਵਾਲੇ ਖਿਡਾਰੀਆਂ ਨੂੰ ਸਾਲਾਨਾ ਅੱਠ ਲੱਖ, ਬੀ ਕੈਟਾਗਰੀ ਵਾਲਿਆਂ ਨੂੰ ਸਾਲਾਨਾ ਛੇ ਲੱਖ ਤੇ ਸੀ ਕੈਟਗਰੀ ਦੇ ਅੰਡਰ-19 ਉਮਰ ਵਰਗ ਦੇ ਖਿਡਾਰੀਆਂ ਨੂੰ 10 ਹਜ਼ਾਰ ਰੁਪਏ ਮਹੀਨਾ ਸਕਾਲਰਸ਼ਿਪ ਦਿੱਤੀ ਜਾਵੇਗੀ।