ਜੇਐਨਐਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡੇ ਦੇ ਵੱਡੇ ਭਰਾ ਕੁਣਾਲ ਨੂੰ ਆਪਣਾ ਜਨਮ ਦਿਨ ਮਨਾਉਣ ਦਾ ਮੌਕਾ ਨਹੀਂ ਮਿਲਿਆ। ਇਸਦਾ ਕਾਰਨ ਇਸ ਵੇਲੇ ਪੂਰੀ ਦੁਨੀਆ ਵਿਚ ਫੈਲੀ ਕੋਰੋਨਾ ਮਹਾਮਾਰੀ ਹੈ। ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਸਣੇ ਭਾਰਤ ਵਿਚ ਵੀ ਲਾਕਡਾਊਨ ਦੀ ਸਥਿਤੀ ਹੈ।


ਭਾਰਤੀ ਆਲਰਾਊਂਡਰ ਹਾਰਦਿਕ ਪਾਂਡੇ ਨੇ ਮੰਗਲਵਾਰ ਨੂੰ ਵੱਡੇ ਭਰਾ ਕੁਣਾਲ ਨਾਲ ਕਲਿੱਕ ਕੀਤੀ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਕਿਵੇਂ ਜਨਮਦਿਨ ਮਨਾਇਆ। 24 ਮਾਰਚ1991 ਨੂੰ ਜਨਮੇ ਕੁਣਾਲ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ ਪਰ ਕੋਰੋਨਾ ਨੇ ਉਨ੍ਹਾਂ ਦੇ ਇਸ ਦਿਨ ਦਾ ਮਜ਼ਾ ਕਿਰਕਿਰਾ ਕਰ ਦਿੱਤਾ ਹੈ। ਹਾਰਦਿਕ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਪੋਸਟ ਕਰਦੇ ਹੋਏ ਭਰਾ ਜਨਮਦਿਨ ਨੂੰ ਸ਼ੇਅਰ ਕੀਤਾ ਹੈ।

ਤਸਵੀਰ ਵਿਚ ਹਾਰਦਿਕ ਵੱਡੇ ਭਰਾ ਨੂੰ ਇਕ ਝੂਠ ਦਾ ਕੇਕ ਖਵਾ ਰਹੇ ਹਨ। ਹਾਰਦਿਕ ਨੇ ਹੱਥ ਵਿਚ ਕੇਕ ਫੜਨ ਦੀ ਐਕਟਿੰਗ ਕੀਤੀ ਹੈ ਪਰ ਹੱਥ ਵਿਚ ਹੈ ਕੁਝ ਨਹੀਂ। ਕੁਣਾਲ ਵੀ ਮੂੰਹ ਖੋਲ ਕੇ ਭਰਾ ਦੇ ਇਸ ਝੂਠੇ ਕੇਕ ਨੂੰ ਖਾਣ ਦੀ ਐਕਟਿੰਗ ਕਰ ਰਹੇ ਹਨ। ਇਸ ਫੋਟੋ ਦੇ ਨਾਲ ਹਾਰਦਿਕ ਨੇ ਲਿਖਿਆ,'ਜਨਮਦਿਨ ਦੀ ਬਹੁਤ ਬਹੁਤ ਵਧਾਈ ਮੇਰੇ ਭਰਾ। ਅਸੀਂ ਆਈਸੋਲੇਸ਼ਨ ਵਿਚ ਇਕ ਦੂਜੇ ਦਾ ਖਿਆਲ ਰੱਖ ਰਹੇ ਹਾਂ,ਇਸ ਲਈ ਤੁਹਾਨੂੰ ਜ਼ੀਰੋ ਕੈਲੋਰੀ ਵਾਲਾ ਕੇਕ ਬਤੌਰ ਗਿਫਟ। ਬਹੁਤ ਸਾਰਾ ਪਿਆਰ, ਕੁਣਾਲ ਪਾਂਡਿਆ।'

Posted By: Tejinder Thind