ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਇਸ ਸਮੇਂ ਕ੍ਰਿਕਟ ਤੋਂ ਭਲੇ ਦੂਰ ਹਨ ਪਰ ਆਪਣੀ ਗਰਲਫਰੈਂਡ ਨਤਾਸ਼ਾ ਸਟੈਂਕੋਵਿਕ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਅਦਾਕਾਰਾ ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਲਾਲ ਰੰਗ ਦੀ ਗੱਡੀ 'ਚ ਬੈਠੀ ਨਜ਼ਰ ਆ ਰਹੀ। ਇਹ ਉਹ ਗੱਡੀ ਹੈ ਜਿਸ 'ਚ ਕਾਰ 'ਚ ਬੈਠੇ ਹੋਏ ਪਾਂਡਿਆ ਨੇ 5 ਨਵੰਬਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਸੀ। ਅਜਿਹੇ 'ਚ ਅੰਦਾਜ਼ਾ ਲਾਇਆ ਜਾ ਰਿਹਾ ਕਿ ਨਤਾਸ਼ਾ ਤੇ ਹਾਰਦਿਕ ਉਸ ਦਿਨ ਗੱਡੀ 'ਚ ਇਕ ਨਾਲ ਬੈਠੇ ਸਨ।

View this post on Instagram

💫✨

A post shared by 🎀Nataša Stanković🎀 (@natasastankovic__) on

ਇਕ ਹੀ ਗੱਡੀ 'ਚ ਬੈਠੇ ਨਜ਼ਰ ਆਏ ਦੋਵੇਂ

ਇਹੀ ਨਹੀਂ ਨਤਾਸ਼ਾ ਦੀ ਤਾਜ਼ਾ ਤਸਵੀਰ 'ਚ ਉਨ੍ਹਾਂ ਦੇ ਬਗਲ 'ਚ ਬੈਠੇ ਸ਼ਖ਼ਸ ਦਾ ਪੈਰ ਦਿਖਾਈ ਦੇ ਰਿਹਾ, ਇਹ ਪੈਰ ਕਿਸੇ ਹੋਰ ਦਾ ਨਹੀਂ ਬਲਕਿ ਹਾਰਦਿਕ ਪਾਂਡਿਆ ਦਾ ਹੈ। ਹਾਰਦਿਕ ਤੇ ਨਤਾਸ਼ਾ ਦੇ ਅਫੇਅਰ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਹਾਲਾਂਕਿ ਦੋਵਾਂ ਨੇ ਕਦੇ ਇਸ ਨੂੰ ਖੁਲ੍ਹੇਆਮ ਕਬੂਲਿਆ ਨਹੀਂ। ਕੁਝ ਦਿਨ ਪਹਿਲਾਂ ਖ਼ਬਰ ਆਈ ਸੀ, ਕਿ ਹਾਰਦਿਕ ਨੇ ਨਤਾਸ਼ਾ ਨੂੰ ਆਪਣੇ ਘਰਵਾਲਿਆਂ ਨਾਲ ਮਿਲਵਾਇਆ ਹੈ ਤੇ ਸਾਰਿਆਂ ਨੂੰ ਨਤਾਸ਼ਾ ਕਾਫੀ ਪਸੰਦ ਆਈ। ਸਪਾਟਬਾਈ 'ਚ ਛਿਪੀ ਰਿਪੋਰਟ ਮੁਤਾਬਿਕ, ਘਰਵਾਲਿਆਂ ਦੀ ਰਜਾਮੰਦੀ ਮਿਲਣ ਤੋਂ ਬਾਅਦ ਹਾਰਦਿਕ ਦੇ ਘਰ ਜਲਦ ਹੀ ਸ਼ਹਨਾਈ ਵੱਜਣ ਵਾਲੀ ਹੈ।

View this post on Instagram

Red-dey. Set. Go. 🔴

A post shared by Hardik Pandya (@hardikpandya93) on

Posted By: Amita Verma