ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਇਨ੍ਹੀਂ ਦਿਨੀਂ ਟੀਮ ਤੋਂ ਬਾਹਰ ਚੱਲ ਰਹੇ ਹਨ। ਪਿੱਠ ਦੇ ਦਰਦ ਤੋਂ ਬਾਅਦ ਉਨ੍ਹਾਂ ਨੇ ਲੰਡਨ 'ਚ ਆਪਣੀ ਸਰਜਰੀ ਕਰਵਾਈ ਹੈ। ਹਾਰਦਿਕ ਮੈਦਾਨ ਦੇ ਅੰਦਰ ਤੇ ਬਾਹਰ ਦੋਵਾਂ ਥਾਂ ਕਾਫੀ ਚਰਚਾ 'ਚ ਰਹਿੰਦੇ ਹਨ। ਆਪਣੇ ਬਿਆਨਾਂ ਤੋਂ ਕੁਝ ਦਿਨ ਵਿਵਾਦ 'ਚ ਘਿਰੇ ਹਾਰਦਿਕ ਹੁਣ ਆਪਣੇ ਟਵੀਟ ਕਾਰਨ ਫੈਨਜ਼ ਦੇ ਨਿਸ਼ਾਨੇ 'ਤੇ ਹਨ।

ਹਾਰਦਿਕ ਨੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਜਿਸ ਅੰਦਾਜ 'ਚ ਵਧਾਈ ਦਿੱਤੀ ਹੈ ਉਹ ਕ੍ਰਿਕਟ ਪੰਸ਼ਸਕਾਂ ਨੂੰ ਰਾਸ ਨਹੀਂ ਆਈ ਤੇ ਉਨ੍ਹਾਂ ਨੇ ਪਾਂਡਿਆ ਦੀ ਸਖ਼ਤ ਨਿੰਦਾ ਕੀਤੀ ਹੈ। ਜ਼ਹੀਰ ਦੇ 41ਵੇਂ ਜਨਮਦਿਨ 'ਤੇ ਹਾਰਦਿਕ ਨੇ ਇਕ ਵੀਡੀਓ ਟਵੀਟ ਕਰਦਿਆਂ ਲ਼ਿਖਿਆ, 'ਜਨਮਦਿਨ ਮੁਬਾਰਕ ਹੋਵੇ ਜੈਕ। ਮੈਨੂੰ ਉਮੀਦ ਹੈ ਕਿ ਤੁਸੀਂ ਵੀ ਗੇਂਦ ਨੂੰ ਮੈਦਾਨ ਤੋਂ ਬਾਹਰ ਸੁੱਟੋਗੇ ਜਿਵੇਂ ਮੈਂ ਕੀਤਾ।'

ਹਾਰਦਿਕ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਉਹ ਘਰੇਲੂ ਮੈਚ 'ਚ ਜ਼ਹੀਰ ਦੀ ਗੇਂਦ 'ਤੇ ਛੱਕਾ ਮਾਰ ਰਹੇ ਹਨ। ਇਕ ਯੂਜ਼ਰ ਨੇ ਟਵੀਟ ਕੀਤਾ, 'ਹੰਕਾਰ ਤੁਹਾਨੂੰ ਡੁਬੋ ਦੇਵੇਗਾ ਪਾਂਡਿਆ, ਨਿਮਰ ਬਣੋ ਮੂਰਖ ਨਹੀਂ'

ਇਕ ਹੋਰ ਯੂਜ਼ਰ ਨੇ ਲਿਖਿਆ, 'ਉਮੀਦ ਹੈ ਕਿ ਹਾਰਦਿਕ ਤੁਸੀਂ ਟਾਕ ਸ਼ੋਅ ਦੇ ਬਾਹਰ ਵੀ ਵਧੀਆ ਪ੍ਰਦਰਸ਼ਨ ਕਰੋਗੇ ਤੇ ਭਾਰਤ ਲਈ ਵਿਸ਼ਵ ਕੱਪ ਜਿੱਤਣ 'ਚ ਸਫਲ ਹੋ ਪਾਓਗੇ ਜਿਵੇਂ ਕਿ ਜ਼ਹੀਰ ਨੇ ਕੀਤਾ।' ਪਾਂਡਿਆ ਨੇ ਹਾਲ ਹੀ 'ਚ ਲੰਡਨ 'ਚ ਆਪਣੀ ਪਿੱਠ ਦੀ ਸਰਜਰੀ ਕਰਵਾਈ ਹੈ।

Posted By: Amita Verma