style="text-align: justify;"> ਦੁਬਈ (ਏਐੱਨਆਈ) : ਮੁੰਬਈ ਇੰਡੀਅਨਜ਼ ਦੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੇ ਆਪਣੀ ਟੀਮ ਮੁੰਬਈ ਇੰਡੀਅਨਜ਼ ਦਾ ਪੰਜਵਾਂ ਆਈਪੀਐੱਲ ਖ਼ਿਤਾਬ ਆਪਣੇ ਤਿੰਨ ਮਹੀਨੇ ਦੇ ਪੁੱਤਰ ਨੂੰ ਸਮਰਪਿਤ ਕੀਤਾ ਹੈ।

ਹਾਰਦਿਕ ਨੇ ਟਵਿੱਟਰ 'ਤੇ ਇਕ ਤਸਵੀਰ ਪੋਸਟ ਕੀਤੀ ਜਿਸ ਵਿਚ ਉਹ ਆਈਪੀਐੱਲ ਟਰਾਫੀ ਨੂੰ ਗਲੇ ਲਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਰਦਿਕ ਨੇ ਟਵੀਟ ਕੀਤਾ, ਇਹ ਤੁਹਾਡੇ ਲਈ ਹੈ, ਅਗਤਸਿਆ ਇਸ ਟੀਮ ਨੂੰ ਪਿਆਰ ਕਰਦਾ ਹੈ।