ਨਵੀਂ ਦਿੱਲੀ, ਜੇਐੱਨਐੱਨ : India vs Australia 2nd ODI Match 'ਚ ਭਾਰਤੀ ਟੀਮ ਦੇ Allrounder ਹਾਰਦਿਕ ਪਾਂਡਿਆ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਾਂਡਿਆ ਨੇ ਆਸਟਰੇਲੀਆ ਖ਼ਿਲਾਫ਼ ਮੈਚ ਦੌਰਾਨ ਅਜਿਹਾ ਫ਼ੈਸਲਾ ਲਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਦਰਅਸਲ ਹਾਰਦਿਕ ਪਾਂਡਿਆ ਨੇ ਮੁਸ਼ਕਿਲ 'ਚ ਪਈ ਟੀਮ ਇੰਡੀਆ ਲਈ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਤੇ ਸਾਰਿਆਂ ਨੂੰ ਹੈਰਾਨੀ 'ਚ ਪਾ ਦਿੱਤਾ, ਕਿਉਂਕਿ ਉਨ੍ਹਾਂ ਤੋਂ ਪਹਿਲਾ 6ਵੇਂ ਗੇਂਦਬਾਜ਼ ਦੇ ਤੌਰ 'ਤੇ ਆਏ Manyak Aggarwal ਨੇ 10 ਦੌੜਾਂ ਬਣਾਈਆਂ ਸਨ।


ਭਾਰਤੀ ਟੀਮ ਦੇ ਆਲ ਰਾਊਂਡਰ ਹਾਰਦਿਕ ਪਾਂਡਿਆ ਅਕਸਰ ਗੇਂਦਬਾਜ਼ੀ ਕਰਦੇ ਹਨ ਪਰ ਪਿਛਲੇ ਸਾਲ ਆਪਣੀ ਪਿੱਠ ਦੀ ਸਰਜਰੀ ਕਰਵਾਉਣ ਤੋਂ ਬਾਅਦ ਉਹ ਗੇਂਦਬਾਜ਼ੀ ਨਹੀਂ ਕਰ ਰਹੇ ਸਨ। ਇੱਥੇ ਤਕ ਕਿ ਆਈਪੀਐੱਲ 2020 ਦੇ ਪੂਰੇ ਸੀਜ਼ਨ 'ਚ ਉਨ੍ਹਾਂ ਨੇ ਗੇਂਦਬਾਜ਼ੀ ਨਹੀਂ ਕੀਤੀ। ਇੰਨਾਂ ਬੀ ਨਹੀਂ ਆਸਟਰੇਲੀਆ ਖ਼ਿਲਾਫ਼ ਸੀਰੀਜ਼ ਦੇ ਪਹਿਲੇ ਮੈਚ 'ਚ ਵੀ ਉਹ ਗੇਂਦਬਾਜ਼ੀ ਲਈ ਨਹੀਂ ਆਏ ਪਰ ਜਦੋਂ ਦੂਜੇ ਮੈਚ 'ਚ ਭਾਰਤੀ ਟੀਮ ਮੁਸ਼ਕਿਲ ਸਥਿਤੀ 'ਚ ਸੀ ਤਾਂ ਫਿਰ ਉਨ੍ਹਾਂ ਤੋਂ ਰਿਹਾ ਨਹੀਂ ਗਿਆ ਤੇ ਹਾਰਦਿਕ ਪਾਂਡਿਆ ਨੇ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲੀ।


ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਆਸਟਰੇਲੀਆ ਖ਼ਿਲਾਫ਼ 27 ਨਵੰਬਰ ਨੂੰ ਹੋਏ ਵਨ ਡੇਅ ਮੈਚ ਤੋਂ ਬਾਅਦ ਜਦੋਂ ਪੋਸਟ ਮੈਚ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨਾਲ ਗੇਂਦਬਾਜ਼ੀ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਹੀ ਸਮੇਂ 'ਤੇ ਗੇਂਦਬਾਜ਼ੀ ਕਰਨਗੇ ਤੇ ਕੋਈ ਰਿਸਕ ਲੈਣਾ ਨਹੀਂ ਚਾਹੁੰਦੇ ਕਿਉਂਕਿ ਆਉਣ ਵਾਲੇ ਤਿੰਨ ਸਾਲਾਂ 'ਚ ਭਾਰਤ ਨੂੰ ਤਿੰਨ ਵਰਲਡ ਕੱਪ ਖੇਡਣੇ ਹਨ। ਹਾਲਾਂਕਿ ਉਨ੍ਹਾਂ ਦਾ ਇਹ ਸਹੀ ਸਮਾਂ ਇਕ ਦਿਨ ਬਾਅਦ ਹੀ ਆ ਗਿਆ, ਜਦੋਂ ਸਿਡਨੀ ਦੇ ਮੈਦਾਨ 'ਚ ਉਹ ਭਾਰਤ ਲਈ 36ਵਾਂ ਓਵਰ ਕਰਨ ਆਏ।

Posted By: Rajnish Kaur