ਜੇਐੱਨਐੱਨ, ਨਵੀਂ ਦਿੱਲੀ : ਕ੍ਰਿਕਟਰ ਹਾਰਦਿਕ ਪਾਂਡਿਆ ਨੇ ਆਪਣੀ ਪਤਨੀ ਨਤਾਸ਼ਾ ਸਟੈਂਕੋਵਿਕ ਦੇ ਨਾਲ ਇਕ ਤਸਵੀਰ ਪੋਸਟ ਕੀਤੀ ਹੈ। ਅਦਾਕਾਰਾ ਨਤਾਸ਼ਾ ਛੁੱਟੀ 'ਤੇ ਹੈ ਕਿਉਂਕਿ ਉਹ ਕ੍ਰਿਕਟਰ ਪਤੀ ਹਾਰਦਿਕ ਪਾਂਡਿਆ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟਰ ਨੇ ਨਤਾਸ਼ਾ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਜੋ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ, '@natasastankovic__ ਤੁਹਾਡੇ ਚਿਹਰੇ 'ਤੇ ਚਮਕ ਕਿਥੋਂ ਆ ਰਹੀ ਹੈ?' ਇਸ 'ਤੇ ਜਵਾਬ ਦਿੰਦੇ ਹੋਏ ਨਤਾਸ਼ਾ ਨੇ ਲਿਖਿਆ, '(ਬੇਬੀਮੋਜੀ) ਅਤੇ ਤੁਹਾਡਾ ਪਿਆਰ।' ਤਸਵੀਰ 'ਚ ਦੋਵੇਂ ਕਾਰ ਦੇ ਅੰਦਰ ਨਜ਼ਰ ਆ ਰਹੇ ਹਨ, ਇਸ 'ਚ ਨਤਾਸ਼ਾ ਬਿਨਾਂ ਮੇਕਅਪ ਦੇ ਹੈ।

ਉਨ੍ਹਾਂ ਨੇ ਇਕ ਕਾਲੇ ਅਤੇ ਸਫੈਦ ਪੋਲਕਾ - ਡਾਟੇਡ ਫੁੱਲ ਸਲੀਵਸ ਬਲਾਊਜ ਪਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਬਾਲ ਚਿਹਰੇ 'ਤੇ ਡਿੱਗੇ ਹਨ। ਹਾਰਦਿਕ ਨੇ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੈ। ਉਹ ਦੋਵੇਂ ਬਿਨਾਂ ਮਾਸਕ ਦੇ ਹਨ। ਮਈ ਦੇ ਅੰਤ 'ਚ ਨਤਾਸ਼ਾ ਨੇ ਇੰਸਟਾਗ੍ਰਾਮ 'ਤੇ ਆਪਣੀ ਗਰਭਅਵਸਥਾ ਦਾ ਐਲਾਨ ਕੀਤਾ ਸੀ।

ਉਨ੍ਹਾਂ ਨੇ ਲਿਖਿਆ ਸੀ, ਅਸੀਂ ਦੋਵਾਂ ਨੇ ਹੁਣ ਤਕ ਇਕੱਠੇ ਇਕ ਯਾਦਗਾਰੀ ਯਾਤਰਾ ਕੀਤੀ ਹੈ। ਇਹ ਸਮੇਂ ਦੇ ਨਾਲ ਹੋਰ ਬਿਹਤਰ ਹੋਣ ਜਾ ਰਿਹਾ ਹੈ। ਅਸੀਂ ਬਹੁਤ ਜਲਦ ਆਪਣੇ ਜੀਵਨ 'ਚ ਇਕ ਨਵੇਂ ਜੀਵਨ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ।

Posted By: Ramanjit Kaur