ਜੇਐਨਐਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਉਂਡਰ ਹਾਰਦਿਕ ਪਾਂਡਿਆ ਦੇ ਘਰ ਪਿਆਰਾ ਜਿਹਾ ਨੰਨ੍ਹਾ ਮਹਿਮਾਨ ਆਇਆ ਹੈ। ਉਹ ਪਿਆਰੇ ਜਿਹੇ ਬੱਚੇ ਦੇ ਪਿਤਾ ਬਣੇ ਹਨ। ਹਾਰਦਿਕ ਨੇ ਆਪਣੀ ਇਸ ਖੁਸ਼ੀ ਨੂੰ ਸੋਸ਼ਲ ਮੀਡੀਆ ’ਤੇ ਚਾਹੁਣ ਵਾਲਿਆਂ ਦੇ ਨਾਲ ਸਾਂਝਾ ਕੀਤਾ। ਆਲਰਾਉਂਡਰ ਦੀ ਮੰਗੇਤਰ ਨਤਾਸ਼ਾ ਸਟੇਨਕੋਵਿਕ ਨੇ ਵੀਰਵਾਰ ਨੂੰ ਇਕ ਬੱਚੇ ਨੂੰ ਜਨਮ ਦਿੱਤਾ ਜਿਸ ਦੇ ਨਾਲ ਆਪਣੀ ਤਸਵੀਰ ਹਾਰਦਿਕ ਨੇ ਸ਼ੇਅਰ ਕੀਤੀ ਹੈ।

ਟੀਮ ਇੰਡੀਆ ਦੇ ਸਟਾਰ ਆਲਰਾਉਂਡਰ ਵੀਰਵਾਰ ਦੇ ਇਕ ਬੱਚੇ ਦੇ ਪਿਤਾ ਬਣੇ। ਉਨ੍ਹਾਂ ਦੀ ਮੰਗੇਤਰ ਨਤਾਸ਼ਾ ਦੇ ਗਰਭਵਤੀ ਹੋਣ ਦੀ ਖ਼ਬਰ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਹੀ ਦਿੱਤੀ ਸੀ। ਇਸ ਸਾਲ ਪਹਿਲੀ ਜਨਵਰੀ ਨੂੰ ਹਾਰਦਿਕ ਨੇ ਮਾਡਲ ਨਤਾਸ਼ਾ ਨਾਲ ਫਿਲਮੀ ਅੰਦਾਜ਼ ਵਿਚ ਮੰਗਣੀ ਕੀਤੀ ਸੀ। ਆਪਣੇ ਇੰਸਟਾਗ੍ਰਾਮ ’ਤੇ ਟੀਮ ਇੰਡੀਆ ਦੇ ਇਸ ਆਲਰਾਉਂਡਰ ਨੇ ਨਵਜਾਤ ਦੀ ਪਹਿਲੀ ਝਲਕ ਦਿਖਾਈ। ਉਨ੍ਹਾਂ ਨੇ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਉਨ੍ਹਾਂ ਦੇ ਬੇਟੇ ਦੀਆਂ ਕੋਮਲ ਜਿਹੀਆਂ ਉਂਗਲਾਂ ਨੂੰ ਉਨ੍ਹਾਂ ਨੇ ਆਪਣੇ ਹੱਥ ਵਿਚ ਪਕੜ ਕੇ ਰੱਖਿਆ ਹੈ।

View this post on Instagram

We are blessed with our baby boy ❤️🙏🏾

A post shared by Hardik Pandya (@hardikpandya93) on

View this post on Instagram

We are blessed with our baby boy ❤️🙏🏾

A post shared by Hardik Pandya (@hardikpandya93) on

Posted By: Tejinder Thind