ਨਵੀਂ ਦਿੱਲੀ, ਜੇਐੱਨਐੱਨ। ਭਾਰਤੀ ਕ੍ਰਿਕਟ ਦੇ ਦਿੱਗਜ ਸਪਿੰਨਰ ਹਰਭਜਨ ਸਿੰਘ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਪਿਛਲੇ ਤਿੰਨ ਸਾਲਾ ਤੋਂ ਜ਼ਿਆਦਾ ਸਮੇਂ ਤੋਂ ਹਰਭਜਨ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੇ ਸਾਥੀ ਯੁਵਰਾਜ ਸਿੰਘ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਭੱਜੀ ਵੀ ਬਹੁਤ ਜਲਦੀ ਇਹ ਐਲਾਨ ਕਰ ਸਕਦੇ ਹਨ।

ਭਾਰਤ ਦੇ ਚੋਟੀ ਦੇ ਸਪਿੰਨਰਾਂ 'ਚੋਂ ਇਕ ਹਰਭਜਨ ਸਿੰਘ ਲਗਾਤਾਰ ਟੀਮ ਇੰਡੀਆ 'ਚ ਜਗ੍ਹਾ ਬਣਾਉਣ 'ਚ ਨਾਕਾਮ ਰਹੇ ਹਨ। ਇੰਡੀਅਨ ਪ੍ਰੀਮੀਅਮ ਲੀਗ 'ਚ ਚੇਨਈ ਸੁਪਰ ਕਿੰਗਜ਼ ਵੱਲੋ ਖੇਡਣ ਵਾਲੇ ਹਰਭਜਨ ਸਿੰਘ ਇਨ੍ਹਾਂ ਦਿਨੀਂ ਘਰੇਲੂ ਕ੍ਰਿਕਟ 'ਚ ਵੀ ਨਹੀਂ ਖੇਡ ਰਹੇ ਹਨ। ਅਜਿਹੇ 'ਚ ਉਨ੍ਹਾਂ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਦੇ ਪਿੱਛੇ ਇੰਗਲੈਂਡ 'ਚ ਪਹਿਲੀ ਵਾਰ ਸ਼ੁਰੂ ਹੋ ਰਹੇ 100 ਬਾਲ ਕ੍ਰਿਕਟ ਨੂੰ ਵੀ ਮੰਨਿਆ ਜਾ ਰਿਹਾ ਹੈ।

ਅਜਿਹੀ ਖ਼ਬਰ ਹੈ ਕਿ ਹਰਭਜਨ ਨੂੰ ਇੰਗਲੈਂਡ 'ਚ ਪਹਿਲੀ ਵਾਰ ਸ਼ੁਰੂ ਹੋ ਰਹੇ 100 ਬਾਲ ਕ੍ਰਿਕਟ ਦੇ ਡ੍ਰਾਫਟ 'ਚ ਸ਼ਾਮਲ ਕੀਤਾ ਗਿਆ ਹੈ। ਹਰਭਜਨ ਨੇ ਮਾਰਚ 2016 'ਚ ਭਾਰਤ ਵੱਲੋਂ ਆਖ਼ਰੀ ਟੀਮ ਟੀ20 ਮੁਕਾਬਲਾ ਖੇਡਿਆ ਸੀ। ਉਸ ਤੋਂ ਬਾਅਦ ਉਹ ਟੀਮ 'ਚ ਜਗ੍ਹਾ ਬਣਾਉਣ 'ਚ ਨਾਕਾਮ ਰਹੇ ਹਨ।

Posted By: Akash Deep