ਅੰਮਿ੍ਤਸਰ : ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਮੈਚ ਖੇਡਣਾ ਹੈ ਜਾਂ ਨਹੀਂ ਇਹ ਭਾਰਤ ਸਰਕਾਰ ਤੈਅ ਕਰੇਗੀ। ਉਹ ਬੁੱਧਵਾਰ ਨੂੰ ਅੰਤਰਰਾਸ਼ਟਰੀ ਅਟਾਰੀ ਸਰਹੱਦ 'ਤੇ 'ਸਮਾਈਲ ਟ੍ਰੇਨ' ਐੱਨਜੀਓ ਦੇ ਪ੍ਰੋਗਰਾਮ ਵਿਚ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਜੇ ਪਾਕਿਸਤਾਨ ਵੱਲੋਂ ਸ਼ਾਂਤੀ ਨਹੀਂ ਹੈ ਤਾਂ ਕ੍ਰਿਕਟ ਵੀ ਨਹੀਂ ਹੋ ਸਕਦਾ। ਹਾਲਾਤ ਸੁਧਰਨ 'ਤੇ ਕ੍ਰਿਕਟ ਦੀ ਗੱਲ ਕੀਤੀ ਜਾ ਸਕਦੀ ਹੈ।