ਨਵੀਂ ਦਿੱਲੀ: Happy Birthday Sunil Gavaskar: ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੂੰ ਅੱਜ ਦੁਨੀਆ ਲਿਟਿਲ ਮਾਸਟਰ ਦੇ ਨਾਂ ਨਾਲ ਜਾਣਦੀ ਹੈ। ਉਨ੍ਹਾਂ ਆਪਣੇ ਕਰੀਅਰ 'ਚ ਟੈਸਟ ਤੇ ਵਨਡੇਅ ਮਿਲਾ ਕੇ 35 ਸੈਂਕੜੇ ਲਗਾਏ। ਨਾਲ ਹੀ 10 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਪਰ ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਦੇ ਚਾਚਾ ਨਰਾਇਣ ਮੌਸੇਰਕਰ ਨੇ ਹੁੰਦੇ ਤਾਂ ਉਹ ਕਦੀ ਕ੍ਰਿਕਟਰ ਨਹੀਂ ਮਛਿਆਰੇ ਬਣਦੇ। ਦਰਅਸਲ 10 ਜੁਲਾਈ 1949 ਨੂੰ ਸੁਨੀਲ ਗਾਵਸਕਰ ਦਾ ਜਨਮ ਹੋਇਆ ਸੀ। ਜਨਮ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਤੇ ਪਰਿਵਾਰ ਹਸਪਤਾਲ ਪਹੁੰਚੇ। ਗਾਵਸਕਰ ਦੇ ਕੰਨ ਕੋਲ ਛੋਟਿਆ ਜਿਹਾ ਛੇਕ ਹੈ। ਇਸ ਨੂੰ ਉਸ ਦੇ ਚਾਚਾ ਮੌਸੇਰਕਰ ਨੇ ਦੇਖ ਲਿਆ ਸੀ।

ਇਹ ਵੀ ਪੜ੍ਹੋ : Happy Birthday Nikola Tesla : ਵਾਈ-ਫਾਈ ਦੇ ਜਨਕ ਨਿਕੋਲ ਟੇਸਲਾ ਦਾ ਜਨਮਦਿਨ ਹੈ ਅੱਜ, ਬਣਾਈ ਸੀ ਭੂਚਾਲ ਲਿਆਉਣ ਵਾਲੀ ਮਸ਼ੀਨ

ਗਾਵਸਕਰ ਦੇ ਚਾਚਾ ਜਦੋਂ ਅਗਲੇ ਦਿਨ ਆਪਣੇ ਨੰਨ੍ਹੇ ਭਤੀਜੇ ਨੂੰ ਮਿਲਣ ਗਏ ਤੇ ਉਸ ਨੂੰ ਗੋਦ 'ਚ ਚੁੱਕਿਆ ਤਾਂ ਅਚਾਨਕ ਹੈਰਾਨ ਹੋ ਗਏ। ਹੋਇਆ ਇਹ ਕਿ ਉਨ੍ਹਾਂ ਦੀ ਨਜ਼ਰ ਗਾਵਸਕਰ ਦੇ ਕੰਨ 'ਤੇ ਪਈ। ਬੱਚੇ ਦੇ ਕੰਨ ਕੋਲ ਛੋਟਾ ਛੇਦ ਨਹੀਂ ਸੀ। ਯਾਨੀ ਇਹ ਬੱਚਾ ਉਹ ਨਹੀਂ ਸੀ ਜਿਸ ਨੂੰ ਉਹ ਪਹਿਲੇ ਦਿਨ ਖਿਡਾ ਰਹੇ ਸਨ। ਇਸ ਤੋਂ ਬਾਅਦ ਉਹ ਤੁਰੰਤ ਹਰਕਤ 'ਚ ਆਏ ਤੇ ਹਸਪਤਾਲ ਪ੍ਰਬੰਧਨ ਨੂੰ ਸੂਚਨਾ ਦਿੱਤੀ। ਪ੍ਰਬੰਧਕਾਂ ਨੇ ਪਹਿਲਾਂ ਤਾਂ ਇਸ ਨੂੰ ਗ਼ਲਤਫਹਿਮੀ ਕਹਿ ਕੇ ਇਸ ਗੱਲ ਨੂੰ ਨਾਕਾਰ ਦਿੱਤਾ ਪਰ ਜਦੋਂ ਚਾਚੇ ਨੇ ਦੱਸਿਆ ਕਿ ਉਨ੍ਹਾਂ ਨੇ ਚੰਗੀ ਤਰ੍ਹਾਂ ਬੱਚੇ ਦੇ ਕੰਨ 'ਚ ਛੇਕ ਦੇਖਿਆ ਸੀ ਤਾਂ ਹਸਪਤਾਲ ਸਟਾਫ਼ ਸਨੀ ਨੂੰ ਲੱਭਣ ਲਈ ਰਾਜ਼ੀ ਹੋਏ।


ਇਸ ਤੋਂ ਥੋੜ੍ਹੀ ਦੇਰ ਬਾਅਦ ਨੇੜੇ ਵਾਲੇ ਕਮਰੇ 'ਚ ਛੇਕ ਵਾਲਾ ਬੱਚਾ ਮਿਲਿਆ। ਮਾਮਲੇ ਦੀ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਨਰਸ ਨੇ ਗ਼ਲਤੀ ਨਾਲ ਸਨੀ ਨੂੰ ਇਕ ਮਛਿਆਰੇ ਦੀ ਪਤਨੀ ਕੋਲ ਸੁਲਾ ਦਿੱਤਾ ਸੀ। ਜਦਕਿ ਮਛਿਆਰੇ ਦੇ ਬੇਟੇ ਨੂੰ ਗਾਵਸਕਰ ਦੀ ਮਾਂ ਕੋਲ ਸੁਲਾ ਦਿੱਤਾ ਸੀ। ਸਨੀ ਦੇ ਚਾਚਾ ਦੀ ਚੌਕਸੀ ਨੇ ਨਰਸ ਦੀ ਇਸ ਗ਼ਲਤੀ ਨੂੰ ਸੁਧਾਰ ਦਿੱਤਾ। ਜੇਕਰ ਗਾਵਸਕਰ ਦੇ ਚਾਚਾ ਦੀਆਂ ਨਜ਼ਰਾਂ ਨੇ ਨਾ ਪਰਖਿਆ ਹੁੰਦਾ ਤਾਂ ਸ਼ਾਇਦ ਭਾਰਤੀ ਟੀਮ ਨੂੰ ਸੁਨੀਲ ਗਾਵਸਰ ਨਾ ਮਿਲਦਾ।

ਸੁਨੀਲ ਗਾਵਸਕਰ ਨੇ ਇਸ ਗੱਲ ਦੀ ਖੁਲਾਸਾ ਆਪਣੀ ਕਿਤਾਬ ਸਨੀ ਡੇਜ਼ 'ਚ ਕੀਤਾ ਹੈ। ਉਨ੍ਹਾਂ ਦੀ ਕਿਤਾਬ ਦੀ ਸ਼ੁਰੂਆਤ ਹੀ ਇਸ ਵਾਕਿਆ ਤੋਂ ਹੁੰਦੀ ਹੈ। ਫਿਲਹਾਲ ਸੁਨੀਲ ਗਾਵਸਕਰ ਦਾ ਅੱਜ ਜਨਮ ਦਿਨ ਹੈ। ਉਹ ਅੱਜ 70 ਸਾਲ ਦੇ ਹੋ ਗਏ ਹਨ।


ਸੁਨੀਲ ਗਾਵਸਕਰ ਨੇ 125 ਟੈਸਟ ਮੈਚਾਂ ਦੀਆਂ 244 ਪਾਰੀਆਂ 'ਚ 10122 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਔਸਤ 51.2 ਦਾ ਰਿਹਾ ਤੇ ਉਨ੍ਹਾਂ ਨੇ 34 ਸੈਂਕੜੇ ਲਗਾਏ ਤੇ 45 ਅਰਧ ਸੈਂਕੜੇ ਲਗਾਏ। ਇਸ ਤੋਂ ਇਲਾਵਾ ਉਨ੍ਹਾਂ ਨੇ 108 ਵਨਡੇਅ ਮੈਚ ਦੀਆਂ 102 ਪਾਰੀਆਂ 'ਚ 35.1 ਦੀ ਔਸਤ ਨਾਲ 3092 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 27 ਅਰਧ ਸੈਂਕੜੇ ਤੇ ਇਸ ਸੈਂਕੜਾ ਲਗਾਇਆ।

Posted By: Akash Deep