ਜੇਐੱਨਐੱਨ, ਨਵੀਂ ਦਿੱਲੀ : ਹਰ ਕ੍ਰਿਕਟਰ ਦਾ ਮੈਦਾਨ 'ਚ ਜਸ਼ਨ ਮਨਾਉਣ ਦਾ ਆਪਣਾ ਵੱਖਰਾ ਅੰਦਾਜ਼ ਹੁੰਦਾ ਹੈ ਤੇ ਕਈ ਕ੍ਰਿਕਟਰ ਤਾਂ ਸੈਲੀਬ੍ਰਿਸ਼ੇਨ ਦੇ ਆਪਣੇ ਵੱਖਰੇ ਅੰਦਾਜ਼ ਕਾਰਨ ਪਛਾਣੇ ਜਾਂਦੇ ਹਨ। ਅਜਿਹਾ ਹੀ ਕੁਝ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਦੇ ਨਾਲ ਵੀ ਹਨ ਜੋ ਅਰਧ ਸੈਂਕੜਾ ਜਾਂ ਸੈਂਕੜਾ ਲਾਉਣ ਤੋਂ ਬਾਅਦ ਬੱਲੇ ਨੂੰ ਤਲਵਾਰ ਦੀ ਸਟਾਈਲ 'ਚ ਲਹਿਰਾਉਂਦੇ ਹਨ। ਜਡੇਜਾ ਦਾ ਅੱਜ 31ਵਾਂ ਜਨਮਦਿਨ ਹੈ ਤੇ ਉਹ ਹੈਦਰਾਬਾਦ 'ਚ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਇੰਟਰਨੈਸ਼ਨਲ ਟੀ20 ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਇਸ ਨੂੰ ਯਾਦਗਾਰ ਬਣਾਉਣਾ ਚਾਹੁੰਣਗੇ।

ਜਡੇਜਾ ਨੇ 8 ਫਰਵਰੀ 2009 ਨੂੰ ਕੋਲੰਬੋ ਵਨਡੇਅ 'ਚ ਸ੍ਰੀਲੰਕਾ ਖ਼ਿਲਾਫ਼ ਇੰਟਰਨੈਸ਼ਨਲ ਡੈਬਿਊ ਕੀਤਾ। ਉਨ੍ਹਾਂ ਨੂੰ ਸਹੀ ਮਾਇਨੇ 'ਚ 2009 ਤੋਂ ਪਛਾਣ ਮਿਲੀ ਤੇ ਉਨ੍ਹਾਂ ਨੇ 2009 ਆਈਪੀਐੱਲ ਤੋਂ ਉਨ੍ਹਾਂ ਨੇ ਖ਼ੂਬ ਸਕੋਰ ਬਣਾਏ। ਉਨ੍ਹਾਂ ਨੇ 2012 'ਚ ਚੈੱਨਈ ਸੁਪਰ ਕਿੰਗਸ ਨੇ ਮੋਟੀ ਰਕਮ 'ਤੇ ਖਰੀਦਿਆ ਤੇ ਇਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ 'ਚ ਮੋੜ ਆਇਆ। ਉਨ੍ਹਾਂ ਨੇ ਦਸੰਬਰ 2012 ਨੂੰ ਇੰਗਲੈਂਡ ਖ਼ਿਲਾਫ਼ ਨਾਗਪੁਰ 'ਚ ਟੈਸਟ ਡੈਬਿਊ ਕੀਤਾ।

ਜਡੇਜਾ ਦਾ ਇੰਟਰਨੈਸ਼ਨਲ ਕਰੀਅਰ:

ਜਡੇਜਾ ਨੇ 48 ਟੈਸਟ ਮੈਚਾਂ 'ਚ 35.47 ਦੀ ਔਸਤ ਨਾਲ 1844 ਸਕੋਰ ਬਣਾਏ ਤੇ 24.64 ਦੀ ਔਸਤ ਨਾਲ 211 ਵਿਕਟ ਹਾਸਿਲ ਕੀਤੇ। ਉਨ੍ਹਾਂ ਨੇ 156 ਇੰਟਰਨੈਸ਼ਨਲ ਵਨਡੇਅ ਮੈਚਾਂ 'ਚ 30.84 ਦੀ ਔਸਤ ਨਾਲ 2128 ਸਕੋਰ ਬਣਾਉਣ ਨਾਲ 35.76 ਦੀ ਔਸਤ ਨਾਲ 178 ਸ਼ਿਕਾਰ ਵੀ ਕੀਤੇ। ਉਹ 44 ਇੰਟਰਨੈਸ਼ਨਲ ਟੀ 20 ਮੈਚਾਂ 'ਚ 33 ਵਿਕਟ ਲੈ ਚੁੱਕੇ ਹਨ।

Posted By: Amita Verma