ਨਵੀਂ ਦਿੱਲੀ, ਜੇਐੱਨਐੱਨ : ਦੁਨੀਆ ’ਚ ਸਭ ਤੋਂ ਵੱਡੀ ਦੀਵਾਰ ਦਾ ਦਰਜਾ ਚੀਨ ਦੀ ਦੀਵਾਰ ਨੂੰ ਪ੍ਰਾਪਤ ਹੈ ਪਰ ਕ੍ਰਿਕਟ ਦੀ ਦੁਨੀਆ ’ਚ ਦੀਵਾਰ ਦਾ ਦਰਜਾ ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਮਹਾਨ ਬੱਲੇਬਾਜ਼ Rahul Dravid ਨੂੰ ਪ੍ਰਾਪਤ ਹੈ। ਉਨ੍ਹਾਂ ਨੂੰ ਵਿਸ਼ੇਸ਼ ਰੂਪ ਨਾਲ ਭਾਰਤੀ ਕਿ੍ਰਕਟ ਦੀ ਦੀਵਾਰ ਕਿਹਾ ਜਾਂਦਾ ਸੀ ਪਰ ਇਹ ਵੀ ਕਹਿ ਸਕਦੇ ਹਾਂ ਕਿ ਉਨ੍ਹਾਂ ਨੂੰ ਜੇ ਕ੍ਰਿਕਟ ਦੀ ਦੀਵਾਰ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ, ਕਿਉਂਕਿ ਇਹ ਸੱਚ ਵੀ ਹੈ। ਉਨ੍ਹਾਂ ਨੇ ਅਜਿਹਾ ਇਕ ਇਕ ਜਾਂ ਦੋ ਵਾਰ ਨਹੀਂ ਬਲਕਿ ਕਈ ਵਾਰ ਕਰ ਕੇ ਦਿਖਾਇਆ ਹੈ।


ਦਰਅਸਲ ਅੱਜ ਅਸੀਂ Rahul Dravid ਦੀ ਗੱਲ ਇਸ ਲਈ ਕਰ ਰਹੇ ਕਿਉਂਕਿ ਅੱਜ ਉਨ੍ਹਾਂ ਦਾ ਜਨਮਦਿਨ ਹੈ। 11 ਜਨਵਰੀ 1973 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ’ਚ ਪੈਦਾ ਹੋਏ Rahul Dravid ਨੂੰ ਰਨ ਮਸ਼ੀਨ ਕਿਹਾ ਜਾਂਦਾ ਸੀ। ਇੱਥੇ ਤਕ ਕਿ ਉਹ ਮਹਾਨ ਖਿਡਾਰੀਆਂ ’ਚ ਸ਼ੁਮਾਰ ਹੈ ਪਰ ਉਨ੍ਹਾਂ ਨੂੰ ਖੇਡ ਦੌਰਾਨ ਉਹ ਰੁਤਬਾ ਪ੍ਰਾਪਤ ਨਹੀਂ ਸੀ। ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਮਹਾਨ ਖਿਡਾਰੀਆਂ ਦੀ ਸ਼੍ਰੇਣੀ ’ਚ ਰੱਖਿਆ ਗਿਆ, ਕਿਉਂਕਿ ਉਨ੍ਹਾਂ ਨੇ ਆਪਣੇ ਖੇਡ ਨਾਲ ਸਾਰਿਆਂ ਨੂੰ ਮੋਹਿਤ ਕਰਨ ਦਾ ਕੰਮ ਕੀਤਾ ਸੀ।

ਸਭ ਤੋਂ ਜ਼ਿਆਦਾ ਗੇਂਦ ਖੇਡਣ ਵਾਲੇ ਖਿਡਾਰੀ


ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਟੈਸਟ ਕ੍ਰਿਕਟ ’ਚ 5 ਹਜ਼ਾਰ ਤੋਂ ਜ਼ਿਆਦਾ ਗੇਂਦ ਖੇਡਣ ਵਾਲੇ 208 ਖਿਡਾਰੀ ਹਨ। 10 ਹਜ਼ਾਰ ਤੋਂ ਜ਼ਿਆਦਾ ਟੈਸਟ ਗੇਂਦਾਂ ਦਾ ਸਾਹਮਣਾ ਕਰਨ ਵਾਲੇ 75 ਖਿਡਾਰੀ ਹਨ। ਟੈਸਟ ਕ੍ਰਿਕਟ ’ਚ 15 ਹਜ਼ਾਰ ਤੋਂ ਜ਼ਿਆਦਾ ਗੇਂਦਾਂ ਨੂੰ ਖੇਡਣ ਵਾਲੇ 33 ਖਿਡਾਰੀ ਹਨ। 20 ਹਜ਼ਾਰ ਤੋਂ ਜ਼ਿਆਦਾ ਗੇਂਦਾਂ ਦਾ ਸਾਹਮਣਾ ਕਰਨ ਵਾਲੇ ਕੁੱਲ 12 ਖਿਡਾਰੀ ਹਨ। ਇੱਥੇ ਤਕ 25 ਹਜ਼ਾਰ ਤੋਂ ਜ਼ਿਆਦਾ ਗੇਂਦਾਂ ਦਾ ਸਾਹਮਣਾ ਟੈਸਟ ਕਿ੍ਰਕਟ ’ਚ ਕਰਨ ਵਾਲੇ ਕੁੱਲ 6 ਖਿਡਾਰੀ ਹਨ ਪਰ 30 ਹਜ਼ਾਰ ਤੋਂ ਜ਼ਿਆਦਾ ਗੇਂਦਾਂ ਟੈਸਟ ਕ੍ਰਿਕਟ ’ਚ ਖੇਡਣ ਵਾਲੇ ਇਕ ਸਿਰਫ਼ Rahul Dravid ਹਨ।


ਕ੍ਰਿਕਟ ਦੀ ‘ਦੀਵਾਰ’ ਦਾ ਕਰੀਅਰ


ਅਪ੍ਰੈਲ 1996 ’ਚ ਵਨ ਡੇਅ ਕ੍ਰਿਕਟ ’ਚ ਤੇ ਜੂਨ 1996 ’ਚ ਟੈਸਟ ਕ੍ਰਿਕਟ ’ਚ ਡੈਬਊ ਕਰਨ ਵਾਲੇ Rahul Dravid ਨੇ ਆਪਣਾ ਆਖਰੀ ਇੰਟਰਨੈਸ਼ਨਲ ਮੈਚ 2012 ’ਚ ਖੇਡਿਆ ਸੀ। 164 ਟੈਸਟ ਮੈਚਾਂ ’ਚ Rahul Dravid ਨੇ ਕੁੱਲ 31258 ਗੇਂਦਾਂ ਦਾ ਸਾਹਮਣਾ ਕੀਤਾ ਹੈ, ਜੋ ਆਪਣੇ ਆਪ ’ਚ ਵਿਸ਼ਵ ਰਿਕਾਰਡ ਹੈ। ਉਨ੍ਹਾਂ ਨੇ ਟੈਸਟ ਕ੍ਰਿਕਟ ’ਚ 5 ਦੋਹਰੇ ਸੈਂਕੜੇ, 36 ਸੈਂਕੜੇ ਤੇ 63 ਅਰਧ ਸੈਂਕੜੇ ਜੁੜੇ ਹਨ ਜਦ ਕਿ 1655 ਛੱਕੇ ਵੀ ਉਨ੍ਹਾਂ ਦੇ ਨਾਂ ਹਨ। ਟੈਸਟ ਕਿ੍ਰਕਟ ’ਚ ਉਨ੍ਹਾਂ ਦੇ ਨਾਂ 13288 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ।

Posted By: Rajnish Kaur