ਨਵੀਂ ਦਿੱਲੀ, ਜੇਐੱਨਐੱਨ : Happy Birthday Dilip Vengsarkar : ਦੁਨੀਆ ਦਾ ਸਭ ਤੋਂ ਇਤਿਹਾਸਕ ਸਟੇਡੀਅਮ ਜੇ ਕੋਈ ਹੈ ਤਾਂ ਉਹ ਹੈ ਲੰਦਨ ਦਾ ਲਾਰਡਸ ਮੈਦਾਨ, ਜਿਸ ਨਾਲ ਹਰ ਇਕ ਵੱਡੇ ਅੰਤਰਰਾਸ਼ਟਰੀ ਕ੍ਰਿਕਟਰ ਦੀ ਕੋਈ ਨਾ ਕੋਈ ਯਾਦ ਜੁੜੀ ਹੈ। ਲਾਰਡਸ ਵਿਚ ਹਰ ਕਿਸੇ ਦਾ ਬੱਲਾ ਨਹੀਂ ਚੱਲਦਾ ਹੈ ਤੇ ਹਰ ਕਿਸੇ ਦੀ ਗੇਂਦ ਕਰਤੱਬ ਨਹੀਂ ਦਿਖਾਉਂਦੀ ਹੈ ਪਰ ਕੁਝ ਇਸ ਤਰ੍ਹਾਂ ਦੇ ਦਿੱਗਜ਼ ਹੋਏ ਹਨ, ਜਿਨ੍ਹਾਂ ਦੇ ਬੱਲੇ ਨੇ ਲਾਰਡਸ ਵਿਚ ਅੱਗ ਬਰਸਾਈ ਹੈ। ਇਸੇ ਤਰ੍ਹਾਂ ਦੇ ਹੀ ਇਕ ਕ੍ਰਿਕਟਰ ਰਹੇ ਹਨ ਭਾਰਤ ਦੇ ਸਾਬਕਾ ਕਪਤਾਨ ਦਿਲੀਪ ਵੇਂਗਸਰਕਰ।

ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਚੋਣਕਰਤਾ ਦੀ ਸਮੰਤੀ ਦੇ ਪ੍ਰਧਾਨ ਰਹੇ ਦਿਲੀਪ ਵੇਂਗਸਰਕਰ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਸੈਂਕੜਿਆਂ ਦੇ ਮਾਮਲੇ ’ਚ ਜੇ ਉਨ੍ਹਾਂ ਨੂੰ ਲਾਰਡਸ ਸਟੇਡੀਅਮ ਦਾ 'Lord' ਕਿਹਾ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ, ਕਿਉਂਕਿ ਟੈਸਟ ਕ੍ਰਿਕਟ ਵਿਚ ਬਤੌਰ ਮਹਿਮਾਨ ਕ੍ਰਿਕਟਰ ਉਨ੍ਹਾਂ ਵੱਡਾ ਰਿਕਾਰਡ ਲੰਦਨ ਦੇ ਲਾਰਡਸ ਸਟੇਡੀਅਮ ਵਿਚ ਕਾਇਮ ਕੀਤਾ ਹੋਇਆ ਹੈ। ਦਿਲੀਪ ਵੇਂਗਸਰਕਰ ਨੇ ਲਾਰਡਸ ਵਿਚ ਤਿੰਨ ਸੈਂਕੜੇ ਲਾਏ ਹਨ, ਜੋ ਲਾਰਡਸ ਵਿਚ ਕਿਸੇ ਵੀ ਮਹਿਮਾਨ ਕ੍ਰਿਕਟਰ ਵੱਲੋਂ ਸਭ ਤੋਂ ਜ਼ਿਆਦਾ ਸੈਂਕੜੇ ਹਨ।

ਦਿਲੀਪ ਨੇ 116 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ’ਚ 17 ਸੈਂਕੜੇ ਉਨ੍ਹਾਂ ਬਣਾਏ ਹਨ ਪਰ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ 129 ਵੰਨ-ਡੇ ਇੰਟਰਨੈਸ਼ਨਲ ਮੈਚ ਖੇਡਣ ਦੇ ਬਾਵਜੂਦ ਉਹ ਸਿਰਫ ਇਕ ਵਾਰ ਤਿੰਨ ਅੰਕਾਂ ਦਾ ਜਾਦੂਈ ਅੰਕੜਾ ਪਾਰ ਕਰ ਸਕੇ ਹਨ। ਬਤੌਰ ਬੱਲੇਬਾਜ਼ 100 ਜਾਂ ਇਸ ਤੋਂ ਜ਼ਿਆਦਾ ਵੰਨ-ਡੇ ਅੰਤਰਰਾਸ਼ਟਰੀ ਮੈਚ ਖੇਡਣ ਦੇ ਬਾਵਜੂਦ ਸਿਰਫ ਇਕ ਸੈਂਕੜਾ ਬਣਾਉਣਾ ਇਹ ਪ੍ਰਤਿਭਾ ਦੇ ਵਿਰੁੱਧ ਲੱਗਦਾ ਹੈ। ਬਹੁਤ ਘੱਟ ਇਸ ਤਰ੍ਹਾਂ ਦੇ ਕ੍ਰਿਕਟਰ ਹੋਣਗੇ ਜੋ ਇੰਨੇ ਮੈਚ ਖੇਡਣ ਤੋਂ ਬਾਅਦ ਵੀ ਸਿਰਫ ਇਕ ਸੈਂਕੜਾ ਹੀ ਬਣਾ ਸਕੇ ਹਨ। 70 ਦੇ ਦਹਾਕੇ ਦੇ ਆਖਰੀ ਵਿਚ ਤੇ 80 ਦੇ ਦਹਾਕੇ ਦੀ ਸ਼ੁਰੂਆਤ ਵਿਚ ਦਿਲੀਪ ਵੇਂਗਸਰਕਰ ਦਮਦਾਰ ਬੱਲੇਬਾਜ਼ ਸਨ। 1976 ਵਿਚ ਦਿਲੀਪ ਵੇਂਗਸਰਕਰ ਨੇ ਆਗ਼ਾਜ਼ ਕੀਤਾ ਸੀ ਤੇ ਇਸ ਤੋਂ ਬਾਅਦ 1992 ਤਕ ਅੰਤਰਰਾਸ਼ਟਰੀ ’ਚ ਐਕਟਿਵ ਰਹੇ।1983 ਦਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਉਹ ਹਿੱਸਾ ਰਹੇ। ਉਸ ਟੂਰਨਾਮੈਂਟ ਵਿਚ ਵੀ ਉਨ੍ਹਾਂ ਚੰਗੀ ਬੱਲੇਬਾਜ਼ੀ ਕੀਤੀ। 1975 ਵਿਚ ਮੁੰਬਈ ਲਈ ਇਰਾਨੀ ਟ੍ਰਾਫੀ ਵਿਚ ਰੇਸਟ ਆਫ ਇੰਡੀਆ ਦੇ ਖ਼ਿਲਾਫ਼ ਉਨ੍ਹਾਂ ਦਮਦਾਰ ਸੈਂਕੜਾ ਲਾਇਆ ਸੀ।

ਦਿਲੀਪ ਵੇਂਗਸਰਕਰ ਨੇ 116 ਟੈਸਟ ਮੈਚਾਂ ਦੀ 185 ਪਾਰੀਆਂ ਵਿਚ19 ਵਾਰ ਨਾਬਾਦ ਰਹਿੰਦੇ ਹੋਏ 6868 ਦੌੜਾਂ ਬਣਾਈਆਂ। ਉਨ੍ਹਾਂ ਦਾ ਵੱਧ ਦੌੜਾਂ ਬਣਾਉਣ ਦਾ ਸਕੋਰ ਟੈਸਟ ਕ੍ਰਿਕਟ ਵਿਚ 166 ਦੌੜਾਂ ਹਨ ਤੇ 17 ਸੈਂਕੜਿਆਂ ਅਤੇ 35 ਅਰਧ-ਸੈਂਕੜੇ ਉਨ੍ਹਾਂ ਬਣਾਏ ਹਨ। ਉਨ੍ਹਾਂ 3508 ਦੌੜਾਂ ਬਣਾਈਆਂ ਹਨ, ਜਿਸ ਵਿਚ ਇਕ ਸੈਂਕੜਾਂ ਤੇ 23 ਅਰਧ-ਸੈਂਕੜੇ ਸ਼ਾਮਿਲ ਹਨ। ਇੰਨੇ ਅਰਧ-ਸੈਂਕੜੇ ਲਾਉਣ ਤੋਂ ਬਾਅਦ ਵੀ ਸਿਰਫ ਇਕ ਸੈਂਕੜਾਂ ਉਨ੍ਹਾਂ ਦੀ ਪ੍ਰਤਿਭਾ ਨੂੰ ਸ਼ੋਭਾ ਨਹੀਂ ਦਿੰਦਾ ਹੈ।

Posted By: Ravneet Kaur