ਜੇਐੱਨਐੱਨ, ਮੁੰਬਈ : Happy Wedding Anniversary Virushka : ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਅੱਜ ਦੂਸਰੀ ਵਰ੍ਹੇਗੰਢ ਹੈ। ਵਿਰੁਸ਼ਕਾ ਨੇ 11 ਦਸੰਬਰ 2017 ਨੂੰ ਇਟਲੀ 'ਚ ਵਿਆਹ ਕੀਤਾ ਸੀ। ਇਸ ਵਾਰ ਇਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ 'ਤੇ ਬੁੱਧਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਦੇ ਤੀਸਰੇ ਤੇ ਫ਼ੈਸਲਾਕੁੰਨ ਟੀ20 ਮੈਚ ਖੇਡਿਆ ਜਾਣਾ ਹੈ ਜਿਸ ਕਾਰਨ ਵਿਰਾਟ ਦਾ ਪੂਰਾ ਧਿਆਨ ਫ਼ਿਲਹਾਲ ਦਾ ਮੈਚ 'ਤੇ ਹੀ ਰਹੇਗਾ।

ਦੋਵੇਂ ਟੀਮਾਂ ਸੀਰੀਜ਼ 'ਚ ਇਕ-ਇਕ ਦੀ ਬਰਾਬਰੀ 'ਤੇ ਹਨ ਇਸ ਕਾਰਨ ਵਿਰਾਟ ਹਰ ਹਾਲ 'ਚ ਟੀਮ ਲਈ ਇਹ ਮੈਚ ਜਿੱਤਣਾ ਚਾਹੁਣਗੇ। ਟੀਮ ਇੰਡੀਆ ਇਹ ਮੈਚ ਮੁੰਬਈ 'ਚ ਖੇਡ ਰਹੀ ਹੈ। ਯਕੀਨੀ ਰੂਪ 'ਚ ਇਹ ਸਟਾਰ ਜੋੜੀ ਮੈਚ ਤੋਂ ਬਾਅਦ ਐਨੀਵਰਸਰੀ ਦਾ ਜਸ਼ਨ ਟੀਮ ਦੇ ਖਿਡਾਰੀਆਂ ਨਾਲ ਮਨਾਉਣਾ ਚਾਹੇਗੀ।

ਵਿਰਾਟ ਤੇ ਅਨੁਸ਼ਕਾ ਸਾਲ 2013 ਤੋਂ ਇਕ-ਦੂਸਰੇ ਨੂੰ ਡੇਟ ਕਰ ਰਹੇ ਸਨ। ਇਕ ਐਡ ਦੀ ਸ਼ੂਟਿੰਗ ਦੌਰਾਨ ਇਨ੍ਹਾਂ ਦੀ ਪਛਾਣ ਹੋਈ ਸੀ ਜਿਹੜੀ ਦੋਸਤੀ 'ਚ ਬਦਲੀ ਤੇ ਫਿਰ ਪਿਆਰ ਹੋਇਆ। ਇਨ੍ਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਪਰ ਵਿਆਹ ਤੋਂ ਪਹਿਲਾਂ ਕਦੀ ਵੀ ਇਨ੍ਹਾਂ ਨੇ ਆਪਣੇ ਸਬੰਧਾਂ ਬਾਰੇ ਕੋਈ ਬਿਆਨ ਨਹੀਂ ਦਿੱਤਾ। ਵਿਰਾਟ ਤੇ ਟੀਮ ਇੰਡੀਆ ਦੇ ਖ਼ਰਾਬ ਪ੍ਰਦਰਸ਼ਨ 'ਤੇ ਅਨੁਸ਼ਕਾ ਨੂੰ ਫੈਨਜ਼ ਦੇ ਗੁੱਸਾ ਦਾ ਸਾਹਮਣਾ ਕਰਨਾ ਪਿਆ ਪਰ ਵਿਰਾਟ ਡਟ ਕੇ ਨਾਲ ਖੜ੍ਹੇ ਰਹੇ।

ਵਿਰਾਟ ਤੇ ਅਨੁਸ਼ਕਾ ਦੋਵੇਂ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਤੇ ਇਸੇ ਕਾਰਨ ਇਨ੍ਹਾਂ ਦੀ ਹਰ ਐਕਟੀਵਿਟੀ ਦੀ ਖ਼ਬਰ ਤੇ ਤਸਵੀਰਾਂ ਫੈਨਜ਼ ਨੂੰ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਮਿਲ ਜਾਂਦੀਆਂ ਹਨ। ਇਸ ਜੋੜੀ ਨੇ ਆਪਣਾ ਨਵਾਂ ਸਾਲ ਕਿਵੇਂ ਮਨਾਇਆ, ਕਰਵਾ ਚੌਥ ਕਿਵੇਂ ਦਾ ਰਿਹਾ, ਦੀਵਾਲੀ ਕਿਵੇਂ ਮਨਾਈ ਤੇ ਛੁੱਟੀਆਂ 'ਚ ਕਿਸ ਤਰ੍ਹਾਂ ਕੁਆਲਟੀ ਟਾਈਮ ਬਿਤਾਇਆ, ਇਸ ਦੀ ਹਰ ਜਾਣਕਾਰੀ ਫੈਨਜ਼ ਨੂੰ ਮਿਲਦੀ ਰਹੀ ਹੈ।

Posted By: Seema Anand