ਮੁੰਬਈ (ਏਜੰਸੀ) : ਸਾਬਕਾ ਭਾਰਤੀ ਬੱਲੇਬਾਜ਼ੀ ਸਚਿਨ ਤੇਂਦੁਲਕਰ ਨੇ ਕਿਹਾ ਕਿ ਚੰਗੀਆਂ ਪਿੱਚਾਂ ਟੈਸਟ ਕ੍ਰਿਕਟ ਨੂੰ ਬਚਾਉਣ ਵਿਚ ਕਾਫੀ ਮਦਦ ਕਰਨਗੀਆਂ, ਜਿਸ ਤਰ੍ਹਾਂ ਕਿ ਐਸੇਜ਼ ਵਿਚ ਹੁਣ ਤਕ ਪਿੱਚਾਂ ਪੇਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਦੇ ਬਾਵਜੂਦ ਪ੍ਰਸ਼ੰਸਕਾਂ ਦੀ ਖਿੱਚ ਬਣਾਉਣ ਲਈ ਕ੍ਰਿਕਟ ਰੋਮਾਂਚਕ ਹੋਣੀ ਚਾਹੀਦੀ ਹੈ।

ਸਚਿਨ ਨੇ ਕਿਹਾ ਕਿ ਟੈਸਟ ਕ੍ਰਿਕਟ ਨੂੰ ਚੰਗੀਆਂ ਪਿੱਚਾਂ ਦੀ ਮਦਦ ਨਾਲ ਬਚਾਇਆ ਜਾ ਸਕਦਾ ਹੈ ਪਰ ਪਿੱਚਾਂ ਫਲੈਟ ਅਤੇ ਡੈੱਡ ਹੁੰਦੀਆਂ ਹਨ ਤਾਂ ਟੈਸਟ ਕ੍ਰਿਕਟ ਦੀਆਂ ਚੁਣੌਤੀਆਂ ਬਰਕਰਾਰ ਰਹਿਣਗੀਆਂ। ਉਨ੍ਹਾਂ ਨ ੇਕਿਹਾ ਕਿ ਮੈਂ ਜਾਣਦਾ ਹਾਂ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਨਾਲ ਕ੍ਰਿਕਟ ਦੀ ਇਹ ਵੰਨਗੀ ਕਾਫੀ ਰੋਮਾਂਚਕ ਬਣ ਸਕਦੀ ਹੈ। ਸਚਿਨ ਦਾ ਇਹ ਬਿਆਨ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਐਸੇਜ਼ ਲੜੀ ਨੇ ਟੈਸਟ ਕ੍ਰਿਕਟ ਨੂੰ ਜ਼ਿੰਦਾ ਰੱਖਿਆ ਹੈ। ਸਚਿਨ ਨੇ ਕਿਹਾ ਕਿ ਨਿੱਜੀ ਪ੍ਰਦਰਸ਼ਨ ਇਸ ਵੰਨਗੀ ਨੂੰ ਦਿਲਚਸਪ ਬਣਾ ਸਕਦੀ ਹੈ ਪਰ ਮੈਚ ਵਿਚ ਉਦੋਂ ਮਜ਼ਾ ਆਉਂਦਾ ਹੈ ਜਦ ਜ਼ਿਆਦਾ ਖਿਡਾਰੀ ਪ੍ਰਦਰਸ਼ਨ ਕਰਨ ਅਤੇ ਦਰਸ਼ਕ ਦੇਖਣ ਆਉਣ। ਉਨ੍ਹਾਂ ਨੇ ਕਿਹਾ ਕਿ ਬਦਕਿਸਮਤੀ ਨਾਲ ਸਮਿਥ ਜ਼ਖ਼ਮੀ ਹੋ ਗਏ। ਇਹ ਉਨ੍ਹਾਂ ਲਈ ਵੱਡਾ ਝਟਕਾ ਸੀ ਪਰ ਟੈਸਟ ਕ੍ਰਿਕਟ ਉਦੋਂ ਰੋਮਾਂਚਕ ਹੋ ਰਿਹਾ ਸੀ ਜਦ ਜੋਫਰਾ ਆਰਚਰ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਸਨ।

Posted By: Susheel Khanna