ਕੋਲਕਾਤਾ : ਰਿਸ਼ਭ ਪੰਤ ਦੇ ਭਾਰਤ ਦੇ ਮੁੱਖ ਟੈਸਟ ਵਿਕਟਕੀਪਰ ਬਣਨ ਵੱਲ ਵਧਦੇ ਕਦਮਾਂ ਨੇ ਰਿੱਧੀਮਾਨ ਸਾਹਾ ਨੂੰ ਥੋੜ੍ਹੀ ਜਿਹੀ ਵੀ ਚਿੰਤਾ ਨਹੀਂ ਦਿੱਤੀ ਹੈ ਕਿਉਂਕਿ ਉਹ ਇਸ ਗੱਲ ਵਿਚ ਵਿਸ਼ਵਾਸ ਨਹੀਂ ਕਰਦੇ ਕਿ ਦਿੱਲੀ ਦੇ ਵਿਕਟਕੀਪਰ ਨਾਲ ਉਨ੍ਹਾਂ ਦਾ ਕੋਈ ਮੁਕਾਬਲਾ ਹੈ। ਸਾਹਾ ਨੇ ਕਿਹਾ ਕਿ ਮੇਰਾ ਟੀਚਾ ਹੋਰ ਗੱਲਾਂ ਵੱਲ ਨਾ ਧਿਆਨ ਦੇ ਕੇ ਪੂਰੀ ਤਰ੍ਹਾਂ ਫਿੱਟ ਹੋਣਾ ਹੈ ਤੇ ਟੀਮ ਇੰਡੀਆ ਵਿਚ ਵਾਪਸੀ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸੱਟ ਕਾਰਨ ਬਾਹਰ ਸੀ। ਰਿਸ਼ਭ ਨੇ ਮੌਕੇ ਦਾ ਫ਼ਾਇਦਾ ਉਠਾਇਆ ਤੇ ਲਗਾਤਾਰ ਦੌੜਾਂ ਬਣਾਈਆਂ।