ਮਾਨਚੈਸਟਰ : ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਸੁਧੀਰ ਕੁਮਾਰ ਨੂੰ 14 ਜੂਨ ਨੂੰ ਮਾਨਚੈਸਟਰ ਵਿਚ ਗਲੋਬਲ ਫੈਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸੁਧੀਰ ਨਾਲ ਹੀ ਵਿਰਾਟ ਕੋਹਲੀ ਦੇ ਪ੍ਰਸ਼ੰਸਕ ਸੁਗੁਮਾਰ ਨੂੰ ਵੀ ਇਹ ਸਨਮਾਨ ਮਿਲੇਗਾ। ਇਹ ਐਵਾਰਡ ਕ੍ਰਿਕਟ ਦੇ ਪੰਜ ਵੱਡੇ ਪ੍ਰਸ਼ੰਸਕਾਂ ਨੂੰ ਮਿਲੇਗਾ ਜਿਨ੍ਹਾਂ ਵਿਚ ਪਾਕਿਸਤਾਨ ਕ੍ਰਿਕਟ ਟੀਮ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਚਾਚਾ ਕ੍ਰਿਕਟ, ਬੰਗਲਾਦੇਸ਼ ਦੇ ਪ੍ਰਸ਼ੰਸਕ ਟਾਈਗਰ ਆਕਾ ਸ਼ੋਇਬ ਅਲੀ, ਸ੍ਰੀਲੰਕਾ ਤੋਂ ਗਿਆਨ ਸੇਨਾਨਾਇਕੇ ਸ਼ਾਮਲ ਹਨ। ਤੇਂਦੁਲਕਰ ਨੇ ਇਸ ਸਮਾਗਮ ਲਈ ਸੁਧੀਰ ਨੂੰ ਵਧਾਈ ਦਿੱਤੀ। ਪਾਕਿਸਤਾਨ ਦੇ ਚਾਚਾ ਸਭ ਤੋਂ ਤਜਰਬੇਕਾਰ ਪ੍ਰਸ਼ੰਸਕ ਹਨ ਜਿਨ੍ਹਾਂ ਨੇ ਆਪਣਾ ਪਹਿਲਾ ਮੈਚ 1969 ਵਿਚ ਲਾਹੌਰ ਵਿਚ ਦੇਖਿਆ। ਉਥੇ ਬੰਗਲਾਦੇਸ਼ ਦੇ ਸ਼ੋਇਬ ਅਲੀ ਪਿਛਲੇ ਨੌਂ ਸਾਲਾਂ ਤੋਂ ਬੰਗਲਾਦੇਸ਼ ਦੇ ਆਈਕਾਨਿਕ ਟਾਈਗਰ ਵਾਂਗ ਖ਼ੁਦ ਨੂੰ ਪੇਂਟ ਕਰ ਕੇ ਹਰ ਮੈਚ ਵਿਚ ਆਪਣੀ ਟੀਮ ਦਾ ਹੌਸਲਾ ਵਧਾਉਣ ਪੁੱਜ ਜਾਂਦੇ ਹਨ।

ਗਿਆਨ ਦਾ 1996 ਤੋਂ ਸ਼ੁਰੂ ਹੋਇਆ ਸਫ਼ਰ :

ਸ੍ਰੀਲੰਕਾ ਦੇ ਗਿਆਨ ਪਹਿਲ 1996 ਦੇ ਵਿਸ਼ਵ ਕੱਪ ਤੋਂ ਸ਼ੁਰੂ ਹੋਈ, ਜਦ ਉਹ 17 ਸਾਲ ਦੇ ਸਨ। ਇਨ੍ਹਾਂ ਸਾਰੇ ਪ੍ਰਸ਼ੰਸਕਾਂ ਦਾ ਸਫ਼ਰ ਬਹੁਤ ਹੀ ਮੁਸ਼ਕਲ ਰਿਹਾ ਹੈ। ਕਦੀ ਕਿਸੇ ਨੇ ਮਦਦ ਕੀਤੀ ਤਾਂ ਕਦੀ ਖ਼ੁਦ ਹੀ ਜਮ੍ਹਾਂ ਪੂੰਜੀ ਨੂੰ ਇਕੱਠਾ ਕਰ ਕੇ ਦੁਨੀਆ ਦੇ ਹਰ ਕੋਨੇ ਵਿਚ ਆਪਣੀ ਟੀਮ ਦਾ ਹੌਸਲਾ ਵਧਾਉਣ ਪੁੱਜੇ।