ਜੇਐੱਨਐੱਨ, ਨਵੀਂ ਦਿੱਲੀ : KKR vs KXIP ਇੰਡੀਅਨ ਪ੍ਰੀਮੀਅਰ ਲੀਗ ਮਤਲਬ ਆਈਪੀਐੱਲ ਦੇ 13ਵੇਂ ਸੀਜਨ ਦਾ 46ਵਾਂ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਤੇ ਕਿੰਗਜ਼ ਇਲੈਵਨ ਪੰਜਾਬ ਦਰਮਿਆਨ ਸ਼ਾਰਜਾਹ ਦੇ ਮੈਦਾਨ 'ਤੇ ਖੇਡਿਆ ਗਿਆ। ਇਸ ਮੈਚ ਵਿਚ ਪੰਜਾਬ ਦੇ ਕਪਤਾਨ ਕੇਐੱਲ ਰਾਹੁਲ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕੋਲਕਾਤਾ ਦੀ ਟੀਮ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਸ਼ੁਭਮਨ ਗਿੱਲ ਦੇ ਅਰਧ ਸੈਂਕੜੇ ਦੇ ਦਮ 'ਤੇ 9 ਵਿਕਟਾਂ 'ਤੇ 149 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਪੰਜਾਬ ਨੇ ਟੀਚੇ ਦਾ ਪਿੱਛਾ ਕਰਦੇ ਹੋਏ 18.5 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਹਾਸਲ ਕੀਤੀ।

ਪੰਜਾਬ ਦੀ ਪਾਰੀ, ਗੇਲ ਤੇ ਮਨਦੀਪ ਦਾ ਅਰਧ ਸੈਂਕੜਾ

ਮਯੰਕ ਦੀ ਗ਼ੈਰ-ਹਾਜ਼ਰੀ ਵਿਚ ਮਨਦੀਪ ਸਿੰਘ ਨੇ ਕਪਤਾਨ ਕੇਐੱਲ ਰਾਹੁਲ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਦੋਵੇਂ ਬੱਲੇਬਾਜ਼ਾਂ ਨੇ ਪਾਵਰਪਲੇ ਵਿਚ ਸੰਭਲ ਕੇ ਬੱਲੇਬਾਜ਼ੀ ਕਰਦੇ ਹੋਏ 36 ਦੌੜਾਂ ਬਣਾਈਆਂ। ਵਰੁਣ ਚੱਕਰਵਰਤੀ ਨੇ ਕੇਐੱਲ ਰਾਹੁਲ ਨੂੰ 28 'ਤੇ ਐੱਲਬੀਡਬਲਯੂ ਕਰ ਕੇ ਕੋਲਕਾਤਾ ਨੂੰ ਪਹਿਲੀ ਸਫਲਤਾ ਦਿਵਾਈ। ਮਨਦੀਪ ਸਿੰਘ ਤੇ ਕ੍ਰਿਸ ਗੇਲ ਨੇ ਪਾਰੀ ਨੂੰ ਸੰਭਾਲਦੇ ਹੋਏ ਟੀਮ ਨੂੰ 100 ਦੌੜਾਂ ਦੇ ਪਾਰ ਪਹੁੰਚਾਇਆ ਤੇ ਫਿਰ ਆਪਣਾ-ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਮਨਦੀਪ ਨੇ 49 ਗੇਂਦਾਂ 'ਤੇ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਰਧ ਸੈਂਕੜਾ ਪੂਰਾ ਕੀਤਾ। ਗੇਲ ਨੇ ਸਿਰਫ 25 ਗੇਂਦਾਂ 'ਤੇ 2 ਚੌਕੇ ਤੇ 5 ਛੱਕੇ ਲਗਾਉਂਦੇ ਹੋਏ ਆਪਣੀ ਹਾਫ ਸੈਂਚੁਰੀ ਪੂਰੀ ਕੀਤੀ। ਗੇਲ 51 ਦੌੜਾਂ ਬਣਾ ਕੇ ਲਾਕੀ ਫਰਗਯੁਸਨ ਦੀ ਗੇਂਦ 'ਤੇ ਪ੍ਰਸਿੱਧ ਕ੍ਰਿਸ਼ਨਾ ਨੂੰ ਕੈਚ ਦੇ ਬੈਠੇ।

Posted By: Susheel Khanna