ਨਵੀਂ ਦਿੱਲੀ, ਜੇਐੱਨਐੱਨ। ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਮੌਜੂਦਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਦੂਸਰੀ ਵਾਰ ਕੋਰੋਨਾ ਵਾਇਰਸ ਨਾਲ ਲੜਨ ਲਈ ਦੇਸ਼ ਨੂੰ ਵੱਡੀ ਰਕਮ ਦਾਨ ਕਰਨ ਦਾ ਐਲਾਨ ਕੀਤਾ ਹੈ। ਗੌਤਮ ਗੰਭੀਰ ਨੇ ਇਸ ਵਾਰ ਇਕ ਕਰੋੜ ਰੁਪਏ MP Local Area Development Scheme (MPLADS) ਤਹਿਤ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲੜਨ ਲਈ ਪੀਐੱਮ ਰਿਲੀਫ ਫੰਡ 'ਚ ਜਮ੍ਹਾਂ ਕੀਤੇ ਹਨ।

ਗੌਤਮ ਗੰਭੀਰ ਨੇ ਇਸ ਬਾਰੇ ਕਿਹਾ, 'ਇਹ ਕੋਰੋਨਾ ਵਾਇਰਸ ਯਾਨੀ ਕੋਵਿਡ-19 ਖ਼ਿਲਾਫ਼ ਦੇਸ਼ ਦੀ ਲੜਾਈ 'ਚ ਸ਼ਾਮਲ ਹੋਣ ਦਾ ਸਮਾਂ ਹੈ ਤੇ ਦੇਸ਼ ਦੀ ਮਦਦ ਕਰਨ ਦਾ ਸਮਾਂ ਹੈ। ਰਾਹਤ ਕੋਸ਼ਿਸ਼ਾਂ ਦੀ ਦਿਸ਼ਾ 'ਚ ਮੇਰੇ ਐੱਮਪੀ ਫੰਡ 'ਚੋਂ 1 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਮੈਂ ਸੈਂਟਰਲ ਰਿਲੀਫ ਫੰਡ 'ਚ ਇਕ ਮਹੀਨੇ ਦੀ ਸੈਲਰੀ ਵੀ ਦੇਣ ਦਾ ਫ਼ੈਸਲਾ ਕੀਤਾ ਹੈ। ਅਜਿਹੇ ਸਮੇਂ ਸਾਨੂੰ ਇਕੱਠੇ ਖੜ੍ਹੇ ਹੋਣ ਦੀ ਜ਼ਰੂਰਤ ਹੈ।'


ਤੀਸਰੀ ਵਾਰ ਮਦਦ ਲਈ ਅੱਗੇ ਆਏ ਗੰਭੀਰ

ਇਹ ਤੀਸਰਾ ਮੌਕਾ ਹੈ ਜਦੋਂ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਦੇਸ਼ ਦੇ ਲੋਕਾਂ ਦੀ ਮਦਦ ਕੀਤੀ ਹੈ। ਇਸ ਤੋਂ ਪਹਿਲਾਂ ਗੌਤਮ ਗੰਭੀਰ ਨੇ 50 ਲੱਖ ਰੁਪਏ ਦਿੱਲੀ ਸਰਕਾਰ ਨੂੰ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਰੀਜ਼ਾਂ ਦੇ ਇਲਾਜ ਤੇ ਵਾਇਰਸ ਨਾਲ ਲੜਨ ਲਈ ਮੈਡੀਕਲ ਸਪਲਾਈ ਖਰੀਦਣ ਲਈ ਦਿੱਤੇ ਸਨ। ਇਸ ਤੋਂ ਇਲਾਵਾ ਗੌਤਮ ਗੰਭੀਰ ਆਪਣੇ ਫਾਊਂਡੇਸ਼ਨ ਦੀ ਮਦਦ ਨਾਲ 2000 ਪੈਕੇਜ ਖਾਣਾ ਵੀ ਆਪਣੇ ਸੰਸਦ ਖੇਤਰ ਦੇ ਗ਼ਰੀਬਾਂ ਤਕ ਪਹੁੰਚਾ ਚੁੱਕੇ ਹਨ।

Posted By: Seema Anand