ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਆਪਣਾ ਵਨਡੇ ਦਾ ਬੈਸਟ ਬੱਲੇਬਾਜ਼ ਚੁਣਿਆ ਹੈ। ਗੌਤਮ ਗੰਭੀਰ ਦੇ ਕੋਲ ਸਿਰਫ਼ ਦੋ ਆਪਸ਼ਨ ਸੀ, ਜਿਸ 'ਚ ਇਕ ਮਹਾਨ ਖਿਡਾਰੀ ਸਚਿਨ ਤੇਂਦੁਰਕਰ ਦਾ ਸੀ, ਜਦਕਿ ਦੂਸਰਾ ਨਾਮ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਹੈ। ਗੌਤਮ ਗੰਭੀਰ ਨੇ ਕਿਹਾ ਹੈ ਕਿ ਉਹ ਵਿਰਾਟ ਕੋਹਲੀ ਨੂੰ ਨਹੀਂ, ਬਲਕਿ ਸਚਿਨ ਤੇਂਦੁਰਕਰ ਨੂੰ ਵਧੀਆ ਬੱਲੇਬਾਜ਼ ਮੰਨਦੇ ਹਨ, ਕਿਉਂਕਿ ਉਸ ਸਮੇਂ ਕ੍ਰਿਕਟ ਖੇਡੀ, ਜਦ ਫੀਲਡਿੰਗ 'ਚ ਕਈ ਪਾਬੰਦੀਆਂ ਹੁੰਦੀਆਂ ਸੀ।


ਸਾਲ 2013 'ਚ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿਣ ਵਾਲੇ ਸਚਿਨ ਤੇਂਦੁਰਕਰ ਨੇ ਵਨਡੇ ਵਿਰਾਟ ਕੋਹਲੀ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੇ ਇਸ ਰਿਕਾਰਡ ਨੂੰ ਤੇੜ ਸਕਦੇ ਹਨ, ਪਰ ਗੌਤਮ ਗੰਭੀਰ ਤੋਂ ਜਦ ਸਟਾਰ ਸਪੋਰਟਸ ਦੇ ਸ਼ੋਅ ਕ੍ਰਿਕਟ ਕਨੈਕਟੇਡ 'ਚ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਵਿਰਾਟ ਜਾਂ ਸਚਿਨ 'ਚੋ ਕਿਸੇ ਇਕ ਨੂੰ ਵਨਡੇ ਦਾ ਬੈਟਸਮੈਨ ਚੁਣਿਆ ਹੈ ਤਾਂ ਉਹ ਮਹਾਨ ਖਿਡਾਰੀ ਸਚਿਨ ਤੇਂਦੁਰਕਰ ਦੇ ਨਾਲ ਗਏ।

Posted By: Sarabjeet Kaur