ਨਵੀਂ ਦਿੱਲੀ, ਜੇਐੱਨਐੱਨ। Sourav Ganguly BCCI President: ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਅਧਿਕਾਰਤ ਤੌਰ 'ਤੇ ਭਾਰਤੀ ਕ੍ਰਿਕਟ ਬੋਰਡ ਯਾਨੀ ਬੀਸੀਸੀਆਈ ਦੇ ਪ੍ਰਧਾਨ ਅਹੁਦੇ ਦੀ ਕਮਾਨ ਮਿਲ ਗਈ ਹੈ। ਐਨੁਅਲ ਜਨਰਲ ਮੀਟਿੰਗ ਤੋਂ ਪਹਿਲਾਂ ਸੌਰਵ ਗਾਂਗੁਲੀ ਨੂੰ ਬੋਰਡ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਗੱਲ ਦਾ ਐਲਾਨ ਬੀਸੀਸੀਆਈ ਨੇ ਟਵਿੱਟਰ ਹੈਂਡਲ ਜ਼ਰੀਏ ਕੀਤਾ ਹੈ।

ਬੀਸੀਸੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਗਾਂਗੁਲੀ ਬੋਰਡ ਪ੍ਰਧਾਨ ਅਹੁਦੇ ਦਾ ਪੱਤਰ ਸੰਭਾਲ ਰਹੇ ਹਨ। ਇਸ ਤੋਂ ਇਲਾਵਾ ਇਸ ਟਵੀਟ ਦੀ ਕੈਪਸ਼ਨ 'ਚ ਬੀਸੀਸੀਆਈ ਨੇ ਲਿਖਿਆ ਹੈ, 'ਅਧਿਕਾਰਤ ਤੌਰ 'ਤੇ ਸੌਰਵ ਗਾਂਗੁਲੀ ਬੀਸੀਸੀਆਈ ਦੇ ਪ੍ਰਧਾਨ ਚੁਣੇ ਗਏ।'


ਮੁੰਬਈ ਸਥਿਤ ਬੀਸੀਸੀਆਈ ਦੇ ਹੈਡਕੁਆਟਰ 'ਚ ਏਜੀਐੱਮ ਜਾਰੀ ਹੈ। ਇਸ ਦੀ ਜਾਣਕਾਰੀ ਵੀ ਬੀਸੀਸੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਦਿੱਤੀ ਹੈ।


ਜ਼ਿਕਰਯੋਗ ਹੈ ਕਿ ਸੌਰਵ ਗਾਂਗੁਲੀ ਨੂੰ ਪਿਛਲੇ ਹਫ਼ਤੇ ਭਾਰਤੀ ਕ੍ਰਿਕਟ ਬੋਰਡ ਦਾ ਪ੍ਰਧਾਨ ਬਿਨਾਂ ਕਿਸੇ ਵਿਰੋਧ ਚੁਣਿਆ ਗਿਆ ਸੀ। ਅਜਿਹੇ 'ਚ ਅੱਜ ਹੋਣ ਵਾਲੀਆਂ ਚੋਣਾਂ ਹੁਣ ਨਹੀਂ ਹੋਣਗੀਆਂ। ਗਾਂਗੁਲੀ ਤੋਂ ਇਲਾਵਾ ਉਨ੍ਹਾਂ ਦੀ ਟੀਮ ਦੀ ਚੋਣ ਵੀ ਬਿਨਾਂ ਵਿਰੋਧ ਹੋਈ ਸੀ। ਇਸ ਦਾ ਐਲਾਨ ਬੀਸੀਸੀਆਈ ਦੇ ਮੈਂਬਰ ਰਾਜੀਵ ਸ਼ੁਕਲਾ ਨੇ ਕੀਤਾ ਸੀ।

Posted By: Akash Deep