ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਮੁਖੀ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਗੁਲਾਬੀ ਗੇਂਦ ਨਾਲ ਟੈਸਟ ਮੈਚ ਹੁੰਦੇ ਰਹਿਣ ਤੇ ਵਿਰਾਟ ਕੋਹਲੀ ਦੀ ਟੀਮ ਹਰ ਸੀਰੀਜ਼ 'ਚ ਘੱਟੋ-ਘੱਟ ਇਕ ਡੇ-ਨਾਈਟ ਟੈਸਟ ਮੈਚ ਜ਼ਰੂਰ ਖੇਡੇ। ਭਾਰਤ ਨੇ ਪਿਛਲੇ ਮਹੀਨੇ ਆਪਣਾ ਪਹਿਲਾ ਪਿੰਕ ਬਾਲ ਟੈਸਟ ਬੰਗਲਾਦੇਸ਼ ਖ਼ਿਲਾਫ਼ ਈਡਨ ਗਾਰਡਨਸ 'ਚ ਖੇਡਿਆ ਸੀ, ਜਿਸ 'ਚ ਤੀਜੇ ਦਿਨ ਦੀ ਹੀ ਪਾਰੀ 'ਤੇ 46 ਦੌੜਾਂ ਨਾਲ ਜਿੱਤ ਦਰਜ ਕੀਤੀ।

ਗਾਂਗੁਲੀ ਨੇ ਇਕ ਅਖ਼ਬਾਰ ਨੂੰ ਕਿਹਾ, 'ਮੈਂ ਬਾਰੇ ਬਹੁਤ ਉਤਸ਼ਾਹਿਤ ਹਾਂ। ਮੈਨੂੰ ਲੱਗਦਾ ਹੈ ਕਿ ਇਹ ਟੈਸਟ ਕ੍ਰਿਕਟ ਨੂੰ ਅੱਗੇ ਵਧਾਉਣ ਦਾ ਇਕ ਤਰੀਕਾ ਹੈ। ਇਹ ਟੈਸਟ ਨਹੀਂ ਪਰ ਹਰ ਸੀਰੀਜ਼ 'ਚ ਘੱਟੋ-ਘੱਟ ਇਕ ਟੈਸਟ ਮੈਚ ਡੇ-ਨਾਈਟ ਫਾਰਮੈਟ 'ਚ ਜ਼ਰੂਰ ਖੇਡਿਆ ਜਾਵੇ।' ਬੀਸੀਸੀਆਈ ਦੇ ਮੁਖੀ ਵਜੋਂ ਗਾਂਗੁਲੀ ਨੇ ਭਾਰਤੀ ਨੂੰ ਡੇ-ਨਾਈਟ ਟੈਸਟ ਮੈਚ ਖੇਡਣ ਲਈ ਪ੍ਰੇਰਿਤ ਕੀਤਾ। ਕ੍ਰਿਕਟ ਮਾਹਰਾਂ ਦਾ ਮੰਨਣਾ ਹੈ ਕਿ ਜ਼ਿਆਦਾ ਥਾਵਾਂ 'ਤੇ ਟੈਸਟ ਕ੍ਰਿਕਟ ਦੀ ਘਟਦੀ ਦਰਸ਼ਕਾਂ ਦੀ ਗਿਣਤੀ ਇਸ ਨਾਲ ਵਧਾਈ ਜਾ ਸਕਦੀ ਹੈ।

ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਨੇ ਭਾਰਤ ਦੇ ਪਹਿਲੇ ਪਿੰਕ ਬਾਲ ਟੈਸਟ ਦੀ ਕਾਫੀ ਮਾਰਕੀਟਿੰਗ ਕੀਤੀ ਸੀ। ਇਸ ਲਈ ਕੋਲਕਾਤਾ ਸ਼ਹਿਰ ਵੀ ਗੁਲਾਬੀ ਹੋ ਗਿਆ ਸੀ। ਇਥੇ ਮੁਖ ਥਾਵਾਂ ਤੇ ਇਮਾਰਤਾਂ 'ਤੇ ਗੁਲਾਬੀ ਰੰਗ ਨਾਲ ਰੋਸ਼ਨੀ ਕੀਤੀ ਗਈ ਸੀ। ਏਨਾ ਹੀ ਨਹੀਂ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਮਸ਼ਹੂਰ ਸ਼ਖਸੀਅਤਾਂ ਨੂੰ ਸੱਦਿਆ ਗਿਆ ਤੇ ਸਨਮਾਨਿਤ ਕੀਤਾ ਗਿਆ। ਗਾਂਗੁਲੀ ਨੇ ਕਿਹਾ, 'ਮੈਂ ਆਪਣੇ ਤਜਰਬਿਆਂ ਨੂੰ ਬੋਰਡ ਨਾਲ ਸ਼ੇਅਰ ਕਰਾਂਗਾ ਤੇ ਇਸ ਨੂੰ ਹੋਰ ਥਾਵਾਂ 'ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ।

2003 ਵਿਸ਼ਵ ਕੱਪ ਦੀ ਫਾਈਨਲਿਸਟ ਭਾਰਤੀ ਟੀਮ ਦੇ ਕਪਤਾਨ ਰਹੇ ਗਾਂਗੁਲੀ ਨੇ ਕਿਹਾ ਕਿ ਈਡਨ ਗਾਰਡਨਸ ਤੋਂ ਬਾਅਦ ਹਰ ਟੈਸਟ ਵਾਲੀ ਥਾਂ ਡੇ-ਨਾਈਟ ਮੈਚ ਲਈ ਤਿਆਰ ਹੈ। ਕੋਈ ਵੀ ਸਿਰਫ 5000 ਲੋਕਾਂ ਦੇ ਸਾਹਮਣੇ ਟੈਸਟ ਕ੍ਰਿਕਟ ਨਹੀਂ ਖੇਡਣਾ ਚਾਹੁੰਦਾ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇਸ ਦਾ ਸਵਾਗਤ ਕੀਤਾ ਪਰ ਨਾਲ ਹੀ ਕਿਹਾ ਸੀ ਕਿ ਇਹ ਘੱਟ ਹੀ ਹੋਣਾ ਚਾਹੀਦਾ। ਉਨ੍ਹਾਂ ਨੇ ਈਰਡਨ ਟੈਸਟ ਦੀ ਪੁਰਬ ਸੰਧਿਆ 'ਤੇ ਕਿਹਾ ਸੀ, 'ਮੈਨੂੰ ਲੱਗਦਾ ਹੈ ਕਿ (ਡੇ-ਨਾਈਟ ਟੈਸਟ) ਨਿਯਮਿਤ ਤੌਰ 'ਤੇ ਨਹੀਂ ਚਾਹੀਦੇ'।