ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਨੂੰ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦੇ ਵਿਚ ਸ਼ੁਰੂ ਕੀਤਾ ਗਿਆ ਸੀ ਪਰ ਮਜਬੂਰੀ ’ਚ ਬੰਦ ਕਰਨ ਦਾ ਫੈਸਲਾ ਲੈਣਾ ਪਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕ੍ਰਿਕਟ ਜ਼ਰੀਏ ਇਸ ਮੁਸ਼ਕਿਲ ਸਮੇਂ ’ਚ ਲੋਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਨਹੀਂ ਹੋ ਹੋ ਸਕੀ। ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਬੀਸੀਸੀਆਈ ਨੇ ਮੰਗਲਵਾਰ 4 ਮਈ ਨੂੰ ਟੂਰਨਾਮੈਂਟ ਮੁਲਤਵੀ ਕਰਨ ਦਿੱਤਾ।

9 ਅਪ੍ਰੈਲ ਨੂੰ ਸ਼ੁਰੂ ਹੋਏ ਇਸ ਟੂਰਨਾਮੈਂਟ ਦਾ ਫਾਈਨਲ 30 ਮਈ ਖੇਡਿਆ ਜਾਣਾ ਸੀ ਪਰ ਮਹਿਜ 29 ਮੁਕਾਬਲੇ ਹੀ ਇਸ ਸੀਜ਼ਨ ’ਚ ਖੇਡੇ ਜਾ ਸਕੇ। 30ਵੇਂ ਮੈਚ ਤੋਂ ਪਹਿਲਾਂ ਹੀ ਕੋਲਕਾਤਾ ਨਾਈਟਰਾਈਡਰਜ਼ ਦੇ ਸਪਿਨਰ ਵਰੁਣ ਚੱਕਰਵਰਤੀ ਤੇ ਸੰਦੀਪ ਵਾਰੀਅਰ ਕੋਰੋਨਾ ਪਾਜ਼ੇਟਿਵ ਹੋ ਗਏ। ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਕੋਲਕਾਤਾ ਦੇ ਇਸ ਮੈਚ ਨੂੰ ਮੁਲਤਵੀ ਕੀਤਾ ਗਿਆ ਤੇ ਫਿਰ ਬਾਅਦ ’ਚ ਪੂਰੇ ਟੂਰਨਾਮੈਂਟ ਨੂੰ ਹੀ ਰੋਕਣ ਦਾ ਫੈਸਲਾ ਲੈਣਾ ਪਿਆ।

ਭਾਰਤੀ ਟੀਮ ਦਾ ਸ਼ੈਡਿਊਲ

ਆਈਪੀਐੱਲ ਖ਼ਤਮ ਹੋਣ ਦੇ ਤੁਰੰਤ ਬਾਅਦ ਭਾਰਤੀ ਟੀਮ ਇੰਗਲੈਂਡ ’ਚ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਵਾਲੀ ਹੈ। ਨਿਊਜ਼ੀਲੈਂਡ ਤੇ ਭਾਰਤ ਪਹਿਲੀ ਵਾਰ ਖੇਡੇ ਜਾ ਰਹੇ ਇਸ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਖੇਡਣ ਵਾਲੀ ਟੀਮ ਹੋਵੇਗੀ। 18 ਜੂਨ ਤੋਂ 22 ਜੂਨ ਦੇ ਵਿਚ ਇਹ ਮੈਚ ਖੇਡਿਆ ਜਾਣਿਆ ਹੈ। ਇਸ ਦੀ ਮੇਜਬਾਨੀ ਇੰਗਲੈਂਡ ਦੇ ਸਾਊਥੈਮਪਟਨ ਨੂੰ ਦਿੱਤੀ ਗਈ ਹੈ। ਪਹਿਲਾਂ ਇਸ ਨੂੰ ਲਾਡਸ ਦੇ ਇਤਿਹਾਸਕ ਮੈਦਾਨ ’ਚ ਖੇਡੇ ਜਾਣ ਦੀ ਖ਼ਬਰ ਸੀ।

ਭਾਰਤ ਦਾ ਇੰਗਲੈਡ ਦੌਰਾ

ਅਗਸਤ ’ਚ ਭਾਰਤੀ ਟੀਮ ਨੂੰ ਇੰਗਲੈਂਡ ਦਾ ਦੌਰਾ ਕਰਨਾ ਹੈ, ਜਿਥੇ ਉਹ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਪਹਿਲਾ ਮੈਚ 4 ਅਗਸਤ ਨੂੰ ਨਾਟਿੰਘਮ ’ਚ ਖੇਡਿਆ ਜਾਵੇਗਾ। ਦੂਸਰਾ ਮੁਕਾਬਲਾ 12 ਤੋਂ 16 ਅਗਸਤ ਦੇ ਵਿਚ ਲੰਡਨ ’ਚ ਖੇਡਿਆ ਜਾਣਾ ਹੈ। ਤੀਸਰਾ ਟੈਸਟ ਮੈਚ 25 ਤੋਂ 29 ਅਗਸਤ ਦੇ ਵਿਚ ਲੀਡਸ ’ਚ ਖੇਡਿਆ ਜਾਵੇਗਾ। ਚੌਥੇ ਮੈਚ ’ਚ ਦੋਵਾਂ ਟੀਮਾਂ ਦਾ ਮੁਕਾਬਲਾ 2 ਤੋਂ 6 ਸਤੰਬਰ ਨੂੰ ਲੰਡਨ ’ਚ ਹੋਵੇਗਾ। 10 ਤੋਂ 14 ਸਤੰਬਰ ਦੇ ਵਿਚ ਸੀਰੀਜ਼ ਦਾ ਆਖਿਰੀ ਤੇ ਪੰਜਵਾਂ ਮੈਚ ਮੈਨਚੇਸਟਰ ’ਚ ਹੋਵੇਗਾ।

Posted By: Sunil Thapa