ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦਾ 15ਵਾਂ ਸੀਜ਼ਨ ਸ਼ੁਰੂ ਹੋਣ ’ਚ ਕੁਝ ਹੀ ਘੰਟੇ ਬਾਕੀ ਹਨ। ਟੂਰਨਾਮੈਂਟ ’ਚ ਸ਼ਾਮਿਲ ਹੋਣ ਵਾਲੀਆਂ ਸਾਰੀਆਂ 10 ਟੀਮਾਂ ਇਸ ਲਈ ਤਿਆਰ ਹਨ। ਹਰ ਕਿਸੇ ਨੇ ਆਪਣੀ-ਆਪਣੀ ਯੋਜਨਾ ਨਾਲ ਟੀਮ ਦਾ ਸੁਮੇਲ ਤਿਆਰ ਕੀਤਾ ਹੈ। ਪਿਛਲੇ ਸੀਜ਼ਨ ’ਚ ਕੁਝ ਖ਼ਾਸ ਨਹੀਂ ਕਰ ਸਕੀ ਪੰਜਾਬ ਕਿੰਗਜ਼ ਦੀ ਟੀਮ ਇਸ ਵਾਰ ਨਵੇਂ ਕਪਤਾਨ ਮਯੰਕ ਅਗਰਵਾਲ ਦੀ ਅਗਵਾਈ ’ਚ ਖੇਡੇਗੀ। ਕੇਐੱਲ ਰਾਹੁਲ ਦੇ ਟੀਮ ਛੱਡਣ ਤੋਂ ਬਾਅਦ ਪ੍ਰਬੰਧਨ ਨੇ ਮਯੰਕ ’ਤੇ ਭਰੋਸਾ ਜਤਾਇਆ ਹੈ।

ਨਿਲਾਮੀ ਵਿਚ ਪੰਜਾਬ ਨੇ ਇੰਗਲੈਂਡ ਦੇ ਲਿਆਮ ਲਿਵਿੰਗਸਟੋਨ ਨੂੰ 11.5 ਕਰੋੜ ਰੁਪਏ ’ਚ ਖ਼ਰੀਦਿਆ, ਇਸ ਤੋਂ ਇਲਾਵਾ ਤਜਰਬੇਕਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਜਾਨੀ ਬੇਅਰਸਟੋ ਵੀ ਟੀਮ ਦਾ ਹਿੱਸਾ ਹਨ। ਇਸ ਵਾਰ ਟੀਮ ਨੇ ਅੰਡਰ 19 ਸਟਾਰ ਰਾਜ ਅੰਗਦ ਬਾਵਾ ਨੂੰ ਵੀ ਟੀਮ ਨਾਲ ਜੋੜਿਆ ਹੈ। ਕੱੁਲ ਮਿਲਾ ਕੇ ਟੀਮ ਕਾਫ਼ੀ ਮਜ਼ਬੂਤ ਨਜ਼ਰ ਆ ਰਹੀ ਹੈ।

ਪੰਜਾਬ ਕਿੰਗਜ਼ ਦੇ ਆਈਪੀਐੱਲ 2022 ਦਾ ਸ਼ਡਿਊਲ

- 27 ਮਾਰਚ, ਰਾਇਲ ਚੈਲੰਜਿਰਜ਼ ਬੰਗਲੌਰ, ਸ਼ਾਮ 7:30 ਵਜੇ (ਡੀਵਾਈ ਪਾਟਿਲ ਸਟੇਡੀਅਮ)

- 1 ਅਪ੍ਰੈਲ, ਕੋਲਕਾਤਾ ਨਾਈਟ ਰਾਈਡਰਜ਼, ਸ਼ਾਮ 7:30 ਵਜੇ (ਵਾਨਖੇੜੇ ਸਟੇਡੀਅਮ)

- 3 ਅਪ੍ਰੈਲ, ਚੇਨਈ ਸੁਪਰ ਕਿੰਗਜ਼ ਸ਼ਾਮ, 7:30 ਵਜੇ (ਬ੍ਰੇਬੋਰਨ ਸਟੇਡੀਅਮ)

- 8 ਅਪ੍ਰੈਲ, ਗੁਜਰਾਤ ਟਾਇਟੰਸ, ਸ਼ਾਮ 7:30 ਵਜੇ (ਬ੍ਰੇਬੋਰਨ ਸਟੇਡੀਅਮ)

- 13 ਅਪ੍ਰੈਲ, ਮੁੰਬਈ ਇੰਡੀਅਨਜ਼, ਸ਼ਾਮ 7:30 ਵਜੇ (ਐੱਮਸੀਏ ਸਟੇਡੀਅਮ)

- 17 ਅਪ੍ਰੈਲ, ਸਨਰਾਈਜਰਜ਼ ਹੈਦਰਾਬਾਦ, ਦੁਪਹਿਰ 3:30 ਵਜੇ (ਡੀਵਾਈ ਪਾਟਿਲ ਸਟੇਡੀਅਮ)

- 20 ਅਪ੍ਰੈਲ, ਦਿੱਲੀ ਕੈਪੀਟਲਸ, ਸ਼ਾਮ 7:30 ਵਜੇ (ਐੱਮਸੀਏ ਸਟੇਡੀਅਮ)

- 25 ਅਪ੍ਰੈਲ, ਚੇਨਈ ਸੁਪਰ ਕਿੰਗਜ਼, ਸ਼ਾਮ 7:30 ਵਜੇ (ਵਾਨਖੇੜੇ ਸਟੇਡੀਅਮ)

- 29 ਅਪ੍ਰੈਲ, ਲਖਨਊ ਸੁਪਰ ਜਾਇੰਟਸ, ਸ਼ਾਮ 7:30 ਵਜੇ (ਐੱਮਸੀਏ ਸਟੇਡੀਅਮ)

- 3 ਮਈ, ਸ਼ਾਮ 7:30 ਵਜੇ, ਗੁਜਰਾਤ ਟਾਇਟਨਸ (ਡੀਵਾਈ ਪਾਟਿਲ ਸਟੇਡੀਅਮ)

- 7 ਮਈ, ਰਾਜਸਥਾਨ ਰਾਇਲਜ਼, ਦੁਪਹਿਰ 3:30 ਵਜੇ (ਵਾਨਖੇੜੇ ਸਟੇਡੀਅਮ)

- 13 ਮਈ, ਸ਼ਾਮ 7:30 ਵਜੇ ਰਾਇਲ ਚੈਲੰਜਿਰਜ਼ ਬੰਗਲੌਰ (ਬ੍ਰੇਬੋਰਨ ਸਟੇਡੀਅਮ)

- 16 ਮਈ, ਦਿੱਲੀ ਕੈਪੀਟਲਸ, ਸ਼ਾਮ 7:30 ਵਜੇ (ਡੀਵਾਈ ਪਾਟਿਲ ਸਟੇਡੀਅਮ)

- 22 ਮਈ, ਸਨਰਾਈਜਰਜ਼ ਹੈਦਰਾਬਾਦ, ਸ਼ਾਮ 7.30 ਵਜੇ (ਵਾਨਖੇੜੇ ਸਟੇਡੀਅਮ)

ਪੰਜਾਬ ਕਿੰਗਜ਼ ਦੀ ਪੂਰੀ ਟੀਮ

ਮਯੰਕ ਅਗਰਵਾਲ (ਕਪਤਾਨ), ਅਰਸ਼ਦੀਪ ਸਿੰਘ, ਸ਼ਿਖਰ ਧਵਨ, ਕਾਗਿਸੋ ਰਬਾਡਾ, ਜੌਨੀ ਬੇਅਰਸਟੋ, ਰਾਹੁਲ ਚਾਹਰ, ਲਿਆਮ ਲਿਵਿੰਗਸਟੋਨ, ਓਡੀਓਨ ਸਮਿੱਥ, ਸੰਦੀਪ ਸ਼ਰਮਾ, ਰਾਜ ਬਾਵਾ, ਹਰਪ੍ਰੀਤ ਬਰਾੜ, ਸਾਹਰੁਖ ਖ਼ਾਨ, ਜਿਤੇਸ਼ ਸ਼ਰਮਾ, ਪ੍ਰਭਸਿਮਰਨ ਸਿੰਘ, ਇਸ਼ਾਨ ਪੋਰੇਲ, ਰਿਸ਼ੀ ਧਵਨ, ਨਾਥਨ ਐਲਿਸ, ਅਥਰਵ ਟਾਂਡੇ, ਪ੍ਰੇਰਕ ਮਾਂਕਡ, ਭਾਨੁਕਾ ਰਾਜਪਕਸ਼ੇ, ਬੈਨੀ ਹਾਵੇਲ, ਵੈਭਵ ਅਰੋੜਾ, ਰਿਤਿਕ ਚੈਟਰਜੀ, ਬਲਤੇਜ ਢਾਂਡਾ, ਅੰਸ਼ ਪਟੇਲ।

Posted By: Harjinder Sodhi