ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਹਰਭਜਨ ਸਿੰਘ ਨੇ ਇੰਡੀਆ ਪ੍ਰੀਮੀਅਰ ਲੀਗ ਦੇ 13ਵੇਂ ਐਡੀਸ਼ਨ ਤੋਂ ਨਾਮ ਵਾਪਸ ਲੈ ਲਿਆ ਹੈ। ਫ੍ਰੈਂਚਾਇਜ਼ੀ ਟੀਮ ਚੇਨਈ ਸੁਪਰ ਕਿੰੰਗਸ ਵੱਲੋਂ ਖੇਡਣ ਵਾਲੇ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਹ ਇਸ ਸਾਲ ਦੇ ਟੂਰਨਾਮੈਂਟ 'ਚ ਭਾਗ ਨਹੀਂ ਲੈਣ ਜਾ ਰਹੇ।

ਪੀਟੀਆਈ ਤੋਂ ਗੱਲ ਕਰਦੇ ਹੋਏ ਹਰਭਜਨ ਦੇ ਇਕ ਦੋਸਤ ਨੇ ਦੱਸਿਆ, 'ਇਹ ਚੇਨਈ ਦੇ ਕੈਂਪ 'ਚ ਹੋਏ ਕੋਵਿਡ ਦੇ ਕੇਸ ਦੀ ਵਜ੍ਹਾ ਨਾਲ ਨਹੀਂ ਹੈ। ਤੁਹਾਡੀ ਪਤਨੀ ਤੇ ਤਿੰਨ ਮਹੀਨੇ ਦੀ ਇਕ ਛੋਟੀ ਬੱਚੀ ਭਾਰਤ 'ਚ ਹੈ ਤਾਂ ਦਿਮਾਗ਼ ਕਈ ਥਾਵਾਂ 'ਤੇ ਰਹੇਗਾ ਤੇ ਖੇਡ 'ਤੇ ਪੂਰੀ ਤਰ੍ਹਾਂ ਧਿਆਨ ਨਹੀਂ ਲੱਗੇਗਾ। ਇਸ ਦੇ ਬਾਅਦ ਤਾਂ ਤੁਹਾਨੂੰ 2 ਕਰੋੜ ਮਿਲੇ ਜਾਂ 20 ਕਰੋੜ ਇਸ ਗੱਲ ਦਾ ਕੋਈ ਫ਼ਰਕ ਨਹੀਂ ਪੈਂਦਾ। ਪੈਸਾ ਹੀ ਸਭ ਕੁਝ ਨਹੀਂ ਹੁੰੰਦਾ।

ਹਰਭਜਨ ਨੇ ਟਵੀਟ ਕਰਦੇ ਹੋਏ ਲਿਖਿਆ, ਇਸ ਸਾਲ 'ਚ ਨਿੱਜੀ ਕਾਰਨਾਂ ਦੀ ਵਜ੍ਹਾ ਨਾਲ ਆਈਪੀਐੱਲ ਨਹੀਂ ਖੇਡ ਸਕਦਾ। ਇਹ ਬਹੁਤ ਹੀ ਮੁਸ਼ਕਲ ਸਮਾਂ ਹੈ ਤੇ ਕੁਝ ਨਿੱਜੀ ਸਮਾਂ ਚਾਹੁੰਦਾ ਹਾਂ ਜਿਸ 'ਚ ਪਰਿਵਾਰ ਨਾਲ ਰਹਾਂਗਾ।


ਚੇਨਈ ਸੁਪਰ ਕਿੰਗਸ ਨੂੰ ਦੋਹਰਾ ਝਟਕਾ

ਇਸ ਤੋਂ ਪਹਿਲਾਂ ਟੀਮ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਵੀ ਇਸ ਸੀਜ਼ਨ 'ਚ ਨਾ ਖੇਡਣ ਦਾ ਫੈਸਲਾ ਲਿਆ ਸੀ। ਯੂਐੱਸ ਜਾਣ ਦੇ ਬਾਅਦ ਵਿਵਾਦ ਦੀ ਵਜ੍ਹਾ ਨਾਲ ਰੈਨਾ ਨੇ ਟੂਰਾਮੈਂਟ ਤੋਂ ਨਾਮ ਵਾਪਸ ਲੈ ਲਿਆ ਸੀ। ਹਾਲਾਂਕਿ ਹੁਣ ਉਨ੍ਹਾਂ ਨੇ ਦੁਬਾਰਾ ਵਾਪਸੀ ਦੇ ਸੰਕੇਤ ਦਿੱਤੇ ਹਨ ਪਰ ਇਸ 'ਤੇ ਚੇਨਈ ਦੀ ਟੀਮ ਮੈਨੇਜਮੈਂਟ ਨੇ ਕੋਈ ਫੈਸਲਾ ਨਹੀਂ ਲਿਆ ਹੈ।

Posted By: Sarabjeet Kaur