ਨਵੀਦੁਨੀਆ, ਰਾਏਪੁਰ : ਛੱਤੀਸਗੜ੍ਹ ਦੀ ਰਣਜੀ ਟਰਾਫੀ ਟੀਮ ਦੇ ਕਪਤਾਨ ਹਰਪ੍ਰੀਤ ਸਿੰਘ ਭਾਟੀਆ (31) ਖਿਲਾਫ ਰਾਏਪੁਰ ਸਥਿਤ ਪਿ੍ਰੰਸੀਪਲ ਅਕਾਊਂਟੈਂਟ ਜਨਰਲ ਦੇ ਦਫਤਰ 'ਚ ਜਾਅਲੀ ਦਸਤਾਵੇਜ਼ ਪੇਸ਼ ਕਰ ਕੇ ਨੌਕਰੀ ਪਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਉਦੋਂ ਤੋਂ ਉਹ ਫਰਾਰ ਹੈ। ਉਸ ਦਾ ਮੋਬਾਈਲ ਵੀ ਬੰਦ ਹੈ। ਪੁਲਿਸ ਹੁਣ ਦੁਰਗ-ਭਿਲਾਈ ਸਥਿਤ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰਨ ਦੀ ਤਿਆਰੀ ਕਰ ਰਹੀ ਹੈ।