ਨਈ ਦੁਨੀਆ : Four cricketers against test Corona positive: ਪਾਕਿਸਤਾਨ ਕ੍ਰਿਕਟ ਟੀਮ 20 ਖਿਡਾਰੀਆਂ ਦੇ ਨਾਲ ਐਤਵਾਰ ਨੂੰ ਇੰਗਲੈਂਡ ਦੌਰੇ ਲਈ ਰਵਾਨਾ ਹੋਵੇਗੀ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸ਼ਨੀਵਾਰ ਨੂੰ ਦੱਸਿਆ ਕਿ ਜਿਨ੍ਹਾਂ 10 ਖਿਡਾਰੀਆਂ ਨੂੰ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਉਨ੍ਹਾਂ 'ਚੋਂ 4 ਖਿਡਾਰੀਆਂ ਨੂੰ ਦੁਬਾਰਾ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। Mohammad Hafeez ਸਮੇਤ 6 ਖਿਡਾਰੀ ਨੈਜੇਟਿਵ ਆਏ ਹਨ। ਇੰਗਲੈਂਡ ਨਾਲ ਖੇਡੀ ਜਾਣ ਵਾਲੀ ਸੀਰੀਜ਼ ਲਈ ਹੁਣ 20 ਖਿਡਾਰੀ ਹੀ ਇੰਗਲੈਂਡ ਰਵਾਨਾ ਹੋਣਗੇ।

ਮੁਹੰਮਦ ਹਫੀਜ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸੀ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਉਨ੍ਹਾਂ ਦਾ ਦੂਜਾ ਟੈਸਟ ਵੀ ਪਾਜ਼ੇਟਿਵ ਆਇਆ ਹੈ ਪਰ ਅਜਿਹਾ ਨਹੀਂ ਹੋਇਆ। ਮੁਹੰਮਦ ਹਫੀਜ਼ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਤੋਂ ਇਲਾਵਾ ਫ਼ਖਰ ਜ਼ਮਾਨ, ਮੁਹੰਮਦ ਹਸਨੈਨ, ਮੁਹੰਮਦ ਰਿਜਵਾਨ, ਸ਼ਾਦਾਬ ਖਾਨ ਤੇ ਬਹਾਵ ਰਿਆਜ਼ ਨੂੰ ਦੂਜੇ ਟੈਸਟ 'ਚ ਨੈਗੇਟਿਵ ਆਇਆ ਹੈ। ਹੈਦਰ ਅਲੀ, ਹਰੀਸ ਰਾਉਫ, ਕਾਸ਼ੀਫ ਭੱਟੀ ਤੇ ਇਮਰਾਨ ਖਾਨ ਦੁਬਾਰਾ ਪਾਜ਼ੇਟਿਵ ਪਾਏ ਗਏ ਹਨ।


ਇੰਗਲੈਂਡ 'ਚ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ ਪਾਕਿਸਤਾਨ ਦੀ ਟੀਮ ਅੱਜ ਮੈਨਚੇਸਟਰ ਲਈ ਰਵਾਨਾ ਹੋਵੇਗੀ। ਪੀਸੀਬੀ ਦੇ ਅਧਿਕਾਰੀ ਵਸੀਮ ਖਾਨ ਨੇ ਦੱਸਿਆ ਕਿ ਤੇਜ਼ ਗੇਂਦਬਾਜ਼ ਮੂਸਾ ਖਾਨ ਤੇ ਵਿਕੇਟ ਕੀਪਰ ਰੋਹੇਲ ਨਜ਼ੀਰ ਜਿਨ੍ਹਾਂ ਨੂੰ ਰਿਜ਼ਰਵ ਖਿਡਾਰੀ ਦੇ ਤੌਰ 'ਤੇ ਰੱਖਿਆ ਗਿਆ ਸੀ ਉਹ ਕੋਰੋਨਾ ਟੈਸਟ 'ਚ ਨੈਗੇਟਿਵ ਆਏ ਹਨ। ਇਨ੍ਹਾਂ ਦੋਵੇਂ ਹੀ ਖਿਡਾਰੀ ਇੰਗਲੈਂਡ ਜਾਣਗੇ।

ਖਾਨ ਨੇ ਇਹ ਸਪਸ਼ਟ ਕੀਤਾ ਕਿ ਜਿਨ੍ਹਾਂ 10 ਖਿਡਾਰੀਆਂ ਨੂੰ ਪਹਿਲਾਂ ਕੋਰੋਨਾ ਟੈਸਟ 'ਚ ਪਾਜ਼ੇਟਿਵ ਪਾਇਆ ਗਿਆ ਸੀ ਉਨ੍ਹਾਂ ਨੂੰ ਇੰਗਲੈਂਡ ਉਦੋਂ ਹੀ ਭੇਜਿਆ ਜਾਵੇਗਾ ਜਦੋਂ ਉਨ੍ਹਾਂ ਦਾ ਦੂਜਾ ਟੈਸਟ ਵੀ ਨੈਗੇਟਿਵ ਆਇਆ। ਸਾਰੇ 10 ਖਿਡਾਰੀ ਜਿਨ੍ਹਾਂ ਨੂੰ ਪਹਿਲਾਂ ਕੋਰੋਨਾ ਟੈਸਟ 'ਚ ਪਾਜ਼ੇਟਿਵ ਪਾਇਆ ਗਿਆ ਸੀ। ਉਸ 'ਚ ਫਖਰ ਜ਼ਮਾਨ, ਮੁਹੰਮਦ ਹਸਨੈਨ, ਮੁਹੰਮਦ ਹੀਫਜ਼, ਮੁਹੰਮਦ ਰਿਜਵਾਨ, ਸ਼ਾਦਾਬ ਖਾਨ ਤੇ ਬਹਾਵ ਰਿਆਜ਼ ਨੂੰ ਦੂਜੇ ਟੈਸਟ 'ਚ ਨੈਗੇਟਿਵ ਪਾਏ ਗਏ ਹਨ। ਹੈਦਰ ਅਲੀ, ਹਰੀਸ ਰਾਉਫ, ਕਾਸ਼ੀਫ ਭੱਟੀ ਤੇ ਇਮਰਾਨ ਖਾਨ ਦੁਬਾਰਾ ਪਾਜ਼ੇਟਿਵ ਆਏ ਹਨ।

Posted By: Rajnish Kaur