ਵੇਲਿੰਗਟਨ (ਏਪੀ) : ਨਿਊਜ਼ੀਲੈਂਡ ਲਈ 19 ਟੈਸਟ ਮੈਚਾਂ ਵਿਚ ਛੇ ਸੈਂਕੜੇ ਲਾਉਣ ਵਾਲੇ ਜਾਨ ਐੱਫ ਰੀਡ ਦਾ ਦੇਹਾਂਤ ਹੋ ਗਿਆ। ਉਹ 64 ਸਾਲਾਂ ਦੇ ਸਨ। ਨਿਊਜ਼ੀਲੈਂਡ ਕ੍ਰਿਕਟ (ਐੱਨਜ਼ੈੱਡਸੀ) ਨੇ ਮੰਗਲਵਾਰ ਨੂੰ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਰੀਡ ਨੇ ਨਵੰਬਰ 1985 ਨੂੰ ਬਿ੍ਸਬਨ ਦੇ ਗਾਵਾ ਮੈਦਾਨ ਵਿਚ 108 ਦੌੜਾਂ ਦੀ ਪਾਰੀ ਖੇਡ ਕੇ ਆਸਟ੍ਰੇਲੀਆ ਖ਼ਿਲਾਫ਼ ਨਿਊਜ਼ੀਲੈਂਡ ਦੀ ਪਾਰੀ ਤੇ 41 ਦੌੜਾਂ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਖੱਬੇ ਹੱਥ ਦੇ ਬੱਲੇਬਾਜ਼ ਰੀਡ ਨੇ ਮਾਰਟਿਨ ਕ੍ਰੋ (188) ਨਾਲ ਤੀਜੀ ਵਿਕਟ ਲਈ ਉਸ ਸਮੇਂ ਰਿਕਾਰਡ 225 ਦੌੜਾਂ ਦੀ ਭਾਈਵਾਲੀ ਕੀਤੀ ਸੀ ਜਿਸ ਨਾਲ ਨਿਊਜ਼ੀਲੈਂਡ ਨੇ ਆਪਣੀ ਇੱਕੋ-ਇਕ ਪਾਰੀ ਵਿਚ ਸੱਤ ਵਿਕਟਾਂ 'ਤੇ 553 ਦੌੜਾਂ ਬਣਾਈਆਂ ਸਨ। ਰਿਚਰਡ ਹੈਡਲੀ ਨੇ ਆਸਟ੍ਰੇਲੀਆ ਦੀ ਪਹਿਲੀ ਪਾਰੀ ਵਿਚ 52 ਦੌੜਾਂ 'ਤੇ ਨੌਂ ਅਤੇ ਦੂਜੀ ਪਾਰੀ ਵਿਚ 71 ਦੌੜਾਂ 'ਤੇ ਛੇ ਵਿਕਟਾਂ ਹਾਸਲ ਕਰ ਕੇ ਨਿਊਜ਼ੀਲੈਂਡ ਦੀ ਜਿੱਤ ਯਕੀਨੀ ਬਣਾਈ ਸੀ। ਰੀਡ ਨੇ 1979 ਤੋਂ 1986 ਵਿਚਾਲੇ ਆਪਣੇ ਟੈਸਟ ਕਰੀਅਰ ਵਿਚ 46 ਦੀ ਅੌਸਤ ਨਾਲ 1296 ਦੌੜਾਂ ਬਣਾਈਆਂ।