ਨਵੀਂ ਦਿੱਲੀ : ਸਾਬਕਾ ਭਾਰਤੀ ਬੱਲੇਬਾਜ਼ ਵੀਵੀਐੱਸ ਲਕਸ਼ਮਣ ਨੇ ਬੀਸੀਸੀਆਈ ਦੇ ਨੈਤਿਕ ਅਧਿਕਾਰੀ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੂੰ ਸਨਰਾਈਜਰਜ਼ ਹੈਦਰਾਬਾਦ ਦੇ ਮੇਂਟਰ ਤੇ ਬੋਰਡ ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦਾ ਮੈਂਬਰ ਹੋਣ ਦੀ ਦੋਹਰੀ ਭੂਮਿਕਾ ਕਾਰਨ ਹਿੱਤਾਂ ਦੇ ਟਕਰਾਅ ਦੇ ਕਥਿਤ ਦੋਸ਼ਾਂ ਲਈ ਅੱਗੇ ਸੁਣਵਾਈ ਦੀ ਲੋੜ ਨਹੀਂ ਹੈ। ਇਸ ਮਾਮਲੇ ਵਿਚ ਜਸਟਿਸ ਡੀਕੇ ਜੈਨ ਨੇ ਹੁਣ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਹੈ।