ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ MS Dhoni ਨੂੰ ਲੈ ਕੇ ਹਰ ਕੋਈ ਆਪਣੀਆਂ ਗੱਲਾਂ ਸਾਹਮਣੇ ਰੱਖ ਰਿਹਾ ਹੈ। ਕੋਈ ਉਨ੍ਹਾਂ ਦੀ ਰਿਟਾਇਰਮੈਂਟ ਤਾਂ ਕੋਈ ਉਨ੍ਹਾਂ ਦੀ ਟੀਮ ਇੰਡੀਆ ਦੀ ਵਾਪਸੀ ਦੇ ਬਾਰੇ 'ਚ ਗੱਲ ਕਰ ਰਹੇ ਹਨ। ਕੁਝ ਦਿੱਗਜਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਆਈਪੀਐੱਲ ਦੇ 13ਵੇਂ ਸੀਜ਼ਨ 'ਚ ਵਧੀਆ ਪ੍ਰਦਰਸ਼ਨ ਦੇ ਜ਼ਰੀਏ ਉਹ ਟੀਮ 'ਚ ਵਾਪਸੀ ਕਰਦੇ ਹੋਏ ਨਜ਼ਰ ਆਉਣਗੇ। ਇਨ੍ਹਾਂ ਸਾਰੀਆਂ ਗੱਲਾਂ ਦੌਰਾਨ ਐੱਮਐੱਸ ਧੋਨੀ ਹੁਣ IPL 2020 'ਚ ਸੀਐੱਸਕੇ ਦੀ ਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ। ਹੁਣ ਧੋਨੀ ਨੂੰ ਲੈ ਕੇ ਸਾਬਕਾ ਭਾਰਤੀ ਆਲਰਾਊਂਡਰ ਰੋਜ਼ਰ ਬਿਨੀ ਨੇ ਕਿਹਾ ਕਿ ਧੋਨੀ ਬੈਸਟ ਸੀ ਪਰ ਹੁਣ ਉਨ੍ਹਾਂ ਨੂੰ ਨੌਜਵਾਨਾਂ ਲਈ ਰਸਤਾ ਛੱਡ ਦੇਣਾ ਚਾਹੀਦਾ ਹੈ।

ਰੋਜ਼ਰ ਬਿਨੀ 1983 ਵਨਡੇ ਵਰਲਡ ਕੱਪ ਦੀ ਉਸ ਟੀਮ 'ਚ ਸ਼ਾਮਲ ਸੀ ਜਿਸ ਨੇ ਕਪਿਲ ਦੇਵ ਦੀ ਅਗਵਾਈ 'ਚ ਪਹਿਲੀ ਵਾਰ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇਕ ਦੋ ਸਾਲ 'ਚ ਧੋਨੀ ਨੇ ਥੋੜ੍ਹੀ ਜਿਹੀ ਫਿਟਨੈੱਸ ਗੁਆ ਦਿੱਤੀ ਤੇ ਹੁਣ ਉਹ ਪਹਿਲਾਂ ਵਰਗੇ ਖਿਡਾਰੀ ਨਹੀਂ ਰਹੇ।

Posted By: Sarabjeet Kaur