ਜੇਐੱਨਐੱਨ, ਨਵੀਂ ਦਿੱਲੀ : ਭਾਰਤ ਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਦੇ ਮੁਕਾਬਲੇ ਦਾ ਇੰਤਜ਼ਾਰ ਹਮੇਸ਼ਾ ਹੀ ਦੋਵੇਂ ਦੇਸ਼ਾਂ ਦੇ ਫੈਨਜ਼ ਨੂੰ ਰਹਿੰਦਾ ਹੈ। ਸਾਲ 2007 ’ਚ ਜਦ ਪਹਿਲੀ ਵਾਰ ਆਈਸੀਸੀ ਨੇ ਟੀ 20 ਵਿਸ਼ਵ ਕੱਪ ਦਾ ਆਯੋਜਨ ਕੀਤਾ ਤਾਂ ਇਹੀ ਦੋਵੇਂ ਟੀਮਾਂ ਫਾਈਨਲ ’ਚ ਸਾਹਮਣੇ ਹੋਈਆਂ ਸੀ। ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਪਾਕਿਸਤਾਨ ਦੀਆਂ ਅੱਖਾਂ ’ਚ ਧੂੜ ਪਾਉਂਦੇ ਹੋਏ ਖਿਤਾਬ ਜਿੱਤ ਕੇ ਇਤਿਹਾਸ ਦੇ ਪੰਨਿਆਂ ’ਚ ਨਾਂ ਦਰਜ ਕਰਾਇਆ ਸੀ। ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਨੇ ਭਾਰਤ ਤੇ ਪਾਕਿਸਤਾਨ ਨੂੰ ਮਿਲਾ ਕੇ ਇਕ ਆਲ ਟਾਈਮ ਟੀ 20 ਪਲੇਇੰਗ ਬਣਾਈ ਹੈ। ਇਸ ’ਚ ਭਾਰਤ ਦੇ ਕੁੱਲ 5 ਖਿਡਾਰੀਆਂ ਨੂੰ ਜਗ੍ਹਾ ਦਿੱਤੀ ਹੈ।

ਸਾਬਕਾ ਪਾਕਿਸਤਾਨੀ ਆਲਰਾਊਂਡਰ ਨੇ ਆਪਣੀ ਆਲ ਟਾਈਮ ਪਲੇਇੰਗ ਇਲੈਵਨ ਦੀ ਕਮਾਨ ਸਾਬਕਾ ਭਾਰਤੀ ਕਪਤਾਨ ਤੇ ਪਹਿਲਾਂ ਟੀ 20 ਵਿਸ਼ਵ ਕੱਪ ਜਿੱਤਣ ਵਾਲੇ ਧੋਨੀ ਨੂੰ ਦਿੱਤੀ ਹੈ। ਟੀਮ ’ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਯੁਵਰਾਜ ਸਿੰਘ, ਐੱਮਐੱਸ ਧੋਨੀ ਤੇ ਜਸਪ੍ਰੀਤ ਬੁਮਰਾਹ ਨੂੰ ਜਗ੍ਹਾ ਦਿੱਤੀ ਹੈ। 6 ਖਿਡਾਰੀ ਪਾਕਿਸਤਾਨ ਦੇ ਹਨ ਜਿਸ ’ਚ ਸ਼ਾਹਿਦ ਆਫ਼ਰੀਦੀ ਦਾ ਨਾਂ ਵੀ ਹੈ।

Posted By: Sarabjeet Kaur